ਜ਼ੀਰਾ, 7 ਜੂਨ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਵਿਸ਼ਵ ਪੱਧਰ 'ਤੇ ਮਨਾਏ ਗਏ ਵਾਤਾਵਰਣ ਦਿਵਸ ਮੌਕੇ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਜੀਵਨ ਮੱਲ ਸਕੂਲ ਵਿਚ ਰਾਜ ਦਰਖ਼ਤ ਟਾਹਲੀ ਲਗਾ ਕੇ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਧਰਤੀ ਉੱਤੇ ਵੱਧ ਰਹੀ ਤਪਸ਼ 'ਤੇ ਚਿੰਤਾ ਜ਼ਾਹਿਰ ਕਰਦਿਆਂ ਵੱਧ ਤੋਂ ਵੱਧ ਦਰਖ਼ਤ ਲਗਾਉਣ ਦੀ ਅਪੀਲ ਕੀਤੀ ਕੀਤੀ ਗਈ | ਇਸ ਦੌਰਾਨ ਜਨਰਲ ਸਕੱਤਰ ਚਰਨਪ੍ਰੀਤ ਸਿੰਘ ਸੋਨੂੰ ਖ਼ਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵਲੋਂ ਪਿਛਲਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਦੇ ਨਵੇਂ ਪ੍ਰੋਜੈਕਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਬਿਜਲੀ ਬੈਕਅਪ ਲਈ ਇਨਵਰਟਰ ਲਗਵਾਇਆ ਜਾਵੇ | ਜਿਸ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ ਹਨ | ਇਸ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਇੰਸਪੈਕਟਰ ਗੁਰਦੀਪ ਸਿੰਘ ਧਾਲੀਵਾਲ ਦਾ ਜਨਮਦਿਨ ਵੀ ਮਨਾਇਆ ਗਿਆ | ਇਸ ਮੌਕੇ ਪ੍ਰੋਗਰਾਮ ਵਿਚ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ , ਜਸਵੰਤ ਸਿੰਘ ਨਾਮਦੇਵ, ਹਰਪਾਲ ਸਿੰਘ ਗਿੱਲ, ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਮਲੂਕ ਸਿੰਘ ਰਿਟਾਇਰਡ ਨਾਇਬ ਤਹਿਸੀਲਦਾਰ,ਵੀਰ ਅਰਜਨ ਸਿੰਘ ਬਰਾੜ,ਜੁਗਿੰਦਰ ਸਿੰਘ ਝਤਰਾ, ਰਾਜ ਕੁਮਾਰ ਸੰਧੂ, ਜਗਜੀਤ ਸਿੰਘ ਪਟਵਾਰੀ, ਮਾਸਟਰ ਮੇਜਰ ਸਿੰਘ ਗਿੱਲ, ਸੁਖਦੇਵ ਰਾਜ ਬਿੱਟੂ ਵਿੱਜ , ਰਵੀ ਕੱਕੜ, ਤਰਸੇਮ ਸਿੰਘ ਰੂਪ, ਦਲੀਪ ਸ਼ਰਮਾ, ਸਤਨਾਮ ਸਿੰਘ ਬਾਠ, ਪ੍ਰਤਾਪ ਸਿੰਘ, ਹਰਜਿੰਦਰ ਸਿੰਘ ਨਾਰੰਗ, ਪਰਮਜੀਤ ਸਿੰਘ ਪੱਬੀ, ਦਲਜੀਤ ਸਿੰਘ ਗਿੱਲ, ਭਜਨ ਸਿੰਘ ਚੱਬਾ, ਗੁਰਚਰਨ ਸਿੰਘ ਢਿੱਲੋਂ, ਜਗਦੇਵ ਸ਼ਰਮਾ, ਦਿਨੇਸ਼ ਜੋਸ਼ੀ, ਸੁਰੇਸ਼ ਕੁਮਾਰ ਕਾਲਾ, ਕਿ੍ਸ਼ਨ ਕੁਮਾਰ ਕਾਨੂੰਗੋ, ਜਗਬੀਰ ਸਿੰਘ ਮਰਖਾਈ, ਬਲਜਿੰਦਰ ਸਿੰਘ ਸੰਧੂ , ਸੁਰਿੰਦਰ ਸ਼ਰਮਾ, ਧਰਮਪਾਲ ਹਾਂਡਾ , ਭੂਪਿੰਦਰ ਸਿੰਘ ਭਿੰਦਾ, ਗੁਰਭੇਜ ਸਿੰਘ ਸਿੱਧੂ , ਮਨਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ |