ਗੂਹਲਾ ਚੀਕਾ, 8 ਜੂਨ (ਓ.ਪੀ. ਸੈਣੀ)-6 ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਤੀਸਰਾ ਸ਼ਹੀਦੀ ਸਮਾਗਮ ਖਜ਼ਾਨ ਸਿੰਘ ਮੀਤ ਪ੍ਰਧਾਨ ਹਰਿਆਣਾ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ (ਮਾਨ) ਹਰਿਆਣਾ ਯੂਨਿਟ ਅਤੇ ਗੁਰਦਵਾਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਚੀਕਾ, ਸਮੂਹ ਇਲਾਕਾ ਨਿਵਾਸੀ ਸਾਧ ਸੰਗਤ, ਗੂਹਲਾ ਚੀਕਾ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੇ 9ਵੀਂ ਚੀਕਾ ਵਿਖੇ ਮਨਾਇਆ ਗਿਆ | 5 ਜੂਨ 2026 ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ | 7 ਜੂਨ ਨੂੰ ਸ੍ਰੀ ਅਖੰਡਪਾਠ ਦੇ ਭੋਗ ਪਾਏ ਗਏ | ਜਿਸ 'ਚ ਪੰਥ ਦੇ ਮਹਾਨ ਰਾਗੀ, ਢਾਡੀ ਅਤੇ ਕਥਾਵਾਚਕ ਕੀਰਤਨੀ ਜਥੇ ਨੇ ਹਾਜ਼ਰੀ ਭਰੀ | ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ | ਉਕਤ ਜਾਣਕਾਰੀ ਦਿੰਦਿਆਂ ਖਜ਼ਾਨ ਸਿੰਘ ਗੂਹਲਾ ਨੇ ਦੱਸਿਆ ਕਿ ਇਸ ਮੌਕੇ 'ਤੇ ਰਾਗੀ ਜਥਾ, ਕਥਾਵਾਚਕ, ਕਵੀਸ਼ਰ ਜਥਾ ਜਸਪ੍ਰੀਤ ਕੌਰ ਪਿਹੋਵਾ, ਕਵੀਸ਼ਰ ਜਥਾ ਭਾਈ ਗੁਰਮੀਤ ਸਿੰਘ ਕੁਰੂਕਸ਼ੇਤਰ, ਗੁਰਜੀਤ ਸਿੰਘ, ਗੋਪੀ ਸਿੰਘ, ਬਾਬਾ ਮਾਨ ਸਿੰਘ, ਜਥੇਦਾਰ ਬੁੱਢਾ ਦਲ 96 ਕਰੋੜੀ ਬਾਬਾ ਬਲਵਿੰਦਰ ਸਿੰਘ ਜਥੇਦਾਰ ਬੁੱਢਾ ਦਲ ਇਸਲਾਮਾਬਾਦ (ਪਿਹੋਵਾ), ਉੱਤਮ ਸਿੰਘ ਕੈਥਲ, ਰਾਗੀ ਸਿੰਘ, ਭੁਪਿੰਦਰ ਸਿੰਘ ਮੈਂਬਰ, ਹਾਕਮ ਸਿੰਘ ਖਾਸਪੁਰ ਅੰਬਾਲਾ, ਰਣਜੋਧ ਸਿੰਘ ਅੰਬਾਲਾ, ਜਥੇਦਾਰ ਬਾਬੂ ਸਿੰਘ ਚੀਕਾ, ਤੇਜਿੰਦਰ ਸਿੰਘ, ਨਿਸ਼ਾਨ ਸਿੰਘ, ਸਰਬਜੀਤ ਸਿੰਘ, ਹੀਰਾ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਅਜਮੇਰ ਸਿੰਘ, ਸਚਿਨ ਕੋਚ, ਇੰਦਰਜੀਤ ਸਿੰਘ, ਸੁੱਖਾ ਸਿੰਘ, ਦਲੀਪ ਸਿੰਘ ਸੂਬੇਦਾਰ, ਸਤਨਾਮ ਸਿੰਘ, ਮੇਜਰ ਸਿੰਘ ਮੈਂਬਰ, ਬਾਬਾ ਸਾਹਿਬ ਸਿੰਘ, ਮਾਸਟਰ ਕਸ਼ਮੀਰ ਸਿੰਘ, ਪ੍ਰਕਾਸ਼ ਸਿੰਘ ਸਮਾਣਾ, ਕੇਸਾ ਸਿੰਘ ਕਪੂਰ, ਗੁਰਦਰਸ਼ਨ ਸਿੰਘ, ਕੁਲਵੰਤ ਸਿੰਘ, ਵਜ਼ੀਰ ਸਿੰਘ, ਮੋਨੂੰ ਪੂਨੀਆ, ਰੇਸ਼ਮ ਸਿੰਘ ਪਿਹੋਵਾ ਆਦਿ ਮੌਜੂਦ ਰਹੇ |