03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

35 ਸਾਲਾ ਔਰਤ ਦੀ ਘਰ 'ਚੋਂ ਮਿਲੀ ਲਾਸ਼

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਗੌਤਮਪੁਰੀ ਇਲਾਕੇ ਵਿਚ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ 35 ਸਾਲ ਦੀ ਔਰਤ ਆਪਣੇ ਹੀ ਘਰ ਵਿਚ ਮਿ੍ਤਕ ਵੇਖੀ ਗਈ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਔਰਤ ਦੀ ਲਾਸ਼ ਨੂੰ ਬਰਾਮਦ ਕਰਦੇ ਹੋਏ ਲਾਸ਼ ਦੀ ਜਾਂਚ ਕਰਨ ਲਈ ਜੇ.ਪੀ.ਸੀ. ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਪੁਲਿਸ ਦੁਆਰਾ ਸ਼ੁਰੂ ਵਿਚ ਕੀਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਔਰਤ ਦੇ ਸਿਰ ਵਿਚ ਸੱਟ ਲੱਗੀ ਹੋਈ ਹੈ, ਜਿਸ ਕਾਰਨ ਔਰਤ ਦੀ ਮੌਤ ਹੋਣ ਦਾ ਸ਼ੱਕ ਕੀਤਾ ਹੈ | ਪੁਲਿਸ ਨੇ ਔਰਤ ਦੇ ਪਤੀ 'ਤੇ ਵੀ ਸ਼ੱਕ ਕੀਤਾ ਹੈ ਜੋ ਕਿ ਉਸ ਸਮੇਂ ਘਰ ਨਹੀਂ ਸੀ | ਪੁਲਿਸ ਉਸ ਦੀ ਤਲਾਸ਼ ਵੀ ਕਰ ਰਹੀ ਹੈ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਘਟਨਾ ਵਾਲੀ ਥਾਂ ਤੋਂ ਸਬੂਤ ਵੀ ਇਕੱਠਾ ਕਰ ਰਹੀ ਹੈ | ਪੁਲਿਸ ਅਨੁਸਾਰ ਜਿੰਨੀ ਦੇਰ ਔਰਤ ਦੇ ਪਤੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਨੀਂ ਦੇਰ ਮੌਤ ਦਾ ਸਹੀ ਕਾਰਨ ਪਤਾ ਨਹੀਂ ਲੱਗੇਗਾ | ਵੈਸੇ ਵੀ ਔਰਤ ਦੀ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਸੀਲਮਪੁਰ ਵਿਖੇ ਕੀਤਾ ਪ੍ਰੋਗਰਾਮ ਅਗਲੀ ਖ਼ਬਰ ਦਿੱਲੀ ਏਅਰਪੋਰਟ 'ਤੇ ਮੌਨਸੂਨ ਵਿਚ ਪਾਣੀ ਭਰਨ ਦੀ ਸਮੱਸਿਆ ਨੂੰ ਕੀਤਾ ਜਾ ਰਿਹੈ ਠੀਕ
Ad Position 24