10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ 'ਤੇ ਕੀਤਾ ਰੋਸ ਵਿਖਾਵਾ

Ad Position 21
No active advertisement
ਅਜੀਤ ਡੈਸਕ 13-06-2026
ਕਾਲਾਂਵਾਲੀ/ਸਿਰਸਾ, 12 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਤਖ਼ਤਮੱਲ ਦੇ ਵਾਸੀਆਂ ਨੇ ਪਿੰਡ ਵਿੱਚ ਪੀਣ ਵਾਲੇ ਪਾਣੀ ਨਾਕਸ ਸਪਲਾਈ ਨੂੰ ਲੈ ਕੇ ਰੋਸ ਵਿਖਾਵਾ ਕੀਤਾ | ਪਿੰਡ ਵਾਸੀਆਂ ਦੋਸ਼ ਲਗਾਇਆ ਕਿ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ | ਪਿੰਡ ਤਖ਼ਤਮੱਲ ਦੇ ਵਾਸੀਆਂ ਬਲਦੇਵ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਲੰਬੀ ਬੰਦੀ ਸੀ | ਹੁਣ ਨਹਿਰ ਵਿੱਚ ਤਿੰਨ ਦਿਨਾਂ ਤੋਂ ਪਾਣੀ ਚੱਲ ਰਿਹਾ ਹੈ ਪਰ ਪਿੰਡ ਦੇ ਜਲਘਰ ਦੀ ਪਾਣੀ ਦੀ ਟੈਂਕੀ ਖਾਲੀ ਪਈ ਹੈ, ਜਿਸ ਕਾਰਨ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਾਈਪਾਂ ਲੀਕੇਜ ਦੀ ਮੁਰੰਮਤ ਲਈ ਭਾਖੜਾ ਨਹਿਰ ਤੋਂ ਪਾਣੀ ਦੀ ਟੈਂਕੀ ਤੱਕ ਪਾਈਪਲਾਈਨ ਬੰਦ ਕਰ ਦਿੱਤੀ ਹੈ | ਨਤੀਜੇ ਵਜੋਂ ਪਾਣੀ ਦੀ ਟੈਂਕੀ ਵਿੱਚ ਨਹੀਂ ਪਹੁੰਚ ਰਿਹਾ, ਜਿਸ ਕਾਰਨ ਪਿੰਡ ਵਾਸੀਆਂ ਨੂੰ ਟੈਂਕਰਾਂ ਰਾਹੀਂ ਭਾਖੜਾ ਨਹਿਰ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਪਿੰਡ ਵਾਸੀਆਂ ਨੇ ਸਵਾਲ ਕੀਤਾ ਕਿ ਭਾਖੜਾ ਨਹਿਰ 21 ਦਿਨਾਂ ਤੋਂ ਕਿਉਂ ਬੰਦ ਸੀ ਪਰ ਉਸ ਸਮੇਂ ਵਿਭਾਗ ਦੇ ਅਧਿਕਾਰੀਆਂ ਨੇ ਪਾਈਪਲਾਈਨ ਦੀ ਮੁਰੰਮਤ ਕਿਉਂ ਨਹੀਂ ਕੀਤੀ? ਹੁਣ ਜਦੋਂ ਭਾਖੜਾ ਨਹਿਰ ਵਿੱਚ ਪਾਣੀ ਆ ਗਿਆ ਹੈ ਤਾਂ ਵਿਭਾਗ ਨੇ ਮੁਰੰਮਤ ਸ਼ੁਰੂ ਕਰ ਦਿੱਤੀ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਲੀਕੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਭਾਖੜਾ ਨਹਿਰ ਤੋਂ ਵਾਟਰਵਰਕਸ ਤੱਕ ਜਾਣ ਵਾਲੀ ਪਾਈਪਲਾਈਨ ਨੂੰ ਬਦਲਿਆ ਜਾਵੇ | ਇਸ ਮੌਕੇ ਬਾਬਾ ਪ੍ਰਸ਼ੋਤਮ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਸੇਵਕ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਰਾਜ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ, ਸੁੱਖਾ ਸਿੰਘ, ਗੁਰਮੇਲ ਸਿੰਘ ਅਤੇ ਪਿਆਰਾ ਸਿੰਘ ਮੌਜੂਦ ਸਨ | ਇਸ ਸੰਬੰਧ 'ਚ ਵਿਭਾਗ ਦੇ ਜੇਈ ਸੰਨੀ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਨਹਿਰ ਬੰਦ ਹੋਣ ਤੋਂ ਦੋ ਦਿਨ ਬਾਅਦ ਲੀਕ ਹੋ ਰਹੀ ਪਾਈਪ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਸੀ ਅਤੇ ਕੰਮ ਪੂਰਾ ਕਰ ਲਿਆ ਸੀ | ਦੋ ਦਿਨ ਪਹਿਲਾਂ ਭਾਖੜਾ ਨਹਿਰ ਤੋਂ ਮਰੀਆਂ ਮੱਛੀਆਂ ਅਤੇ ਗੰਦਾ ਪਾਣੀ ਦੇ ਆਉਣ ਕਾਰਨ ਵਾਟਰ ਵਰਕਸ ਨੂੰ ਸਪਲਾਈ ਕਰਨ ਵਾਲੀ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਦੂਸ਼ਿਤ ਪਾਣੀ ਨੂੰ ਜਲ ਭੰਡਾਰਾਂ ਵਿੱਚ ਜਾਣ ਤੋਂ ਰੋਕਿਆ ਜਾ ਸਕੇ | ਬੀਤੇ ਕੱਲ੍ਹ ਪਏ ਮੀਂਹ ਕਾਰਨ ਪੁੱਟੇ ਗਏ ਟੋਇਆਂ ਵਿੱਚ ਪਾਣੀ ਇਕੱਠਾ ਹੋਣ ਕਾਰਨ ਕੰਮ ਪ੍ਰਭਾਵਿਤ ਹੋਇਆ ਹੈ | ਛੇਤੀ ਹੀ ਪਾਈਪਲਾਈਨ ਦਾ ਕੰਮ ਪੂਰਾ ਕਰਕੇ ਪਾਣੀ ਦੀ ਟੈਂਕੀ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਖਾਦਾਂ ਦੇ ਗੁਦਾਮ 'ਤੇ ਮਾਰਿਆ ਛਾਪਾ ਅਗਲੀ ਖ਼ਬਰ ਖਸਤਾ ਹਾਲ ਵਿਚ ਹੈ ਔਢਾਂ ਡਾਕਘਰ ਦੀ ਇਮਾਰਤ
Ad Position 24