ਟੋਹਾਣਾ, 13 ਜੂਨ (ਮਨਜੀਤ ਸਿੰਘ) - ਬੀਤੇ ਦਿਨ ਆਏ ਤੇਜ਼ ਤੂਫ਼ਾਨ ਅਤੇ ਮੀਂਹ ਨੇ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ | ਇਸੇ ਦੌਰਾਨ ਪਿੰਡ ਅਮਾਣੀ ਦੇ ਸਰਕਾਰੀ ਸਕੂਲ ਵਿੱਚ ਪੀ.ਜੀ.ਟੀ. ਸੰਸਕਿ੍ਤ ਮਾਸਟਰ ਸੇਸ਼ੀ ਰਾਮ ਦੀ ਨਵੀਂ ਨਕੋਰ ਟਾਟਾ ਟਿਆਗੋ ਕਾਰ ਉੱਤੇ ਤਕਰੀਬਨ 10 ਫੁੱਟ ਉੱਚੀ ਕੰਧ ਆਣ ਡਿੱਗੀ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈ | ਜਾਣਕਾਰੀ ਦਿੰਦਿਆਂ ਮਾਸਟਰ ਸੇਸ਼ੀ ਰਾਮ ਨੇ ਦੱਸਿਆ ਕਿ ਘਟਨਾ ਵੇਲੇ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਬਰਾਂਡੇ ਵਿੱਚ ਮੌਜੂਦ ਸਨ | ਜਿਵੇਂ ਹੀ ਤੇਜ਼ ਮੀਂਹ ਅਤੇ ਤੂਫ਼ਾਨ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਕੋਲ ਬੁਲਾ ਲਿਆ | ਕੁੱਝ ਸਮੇਂ ਬਾਅਦ ਕੰਧ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ | ਜਦੋਂ ਸਭ ਨੇ ਬਾਹਰ ਆ ਕੇ ਵੇਖਿਆ ਤਾਂ ਉਨ੍ਹਾਂ ਦੀ ਕਾਰ ਕੰਧ ਹੇਠਾਂ ਦੱਬੀ ਗਈ ਸੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ | ਉਨ੍ਹਾਂ ਕਿਹਾ ਕਿ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਸ ਵੇਲੇ ਕਾਰ ਵਿੱਚ ਕੋਈ ਵੀ ਸਵਾਰ ਨਹੀਂ ਸੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ | ਮਾਸਟਰ ਹੁਣਾਂ ਦੱਸਿਆ ਕਿ ਗੱਡੀ ਦਾ ਬੀਮਾ ਕਰਵਾਇਆ ਹੋਇਆ ਹੈ ਅਤੇ ਉਮੀਦ ਹੈ ਕਿ ਬੀਮਾ ਕੰਪਨੀ ਵੱਲੋਂ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ | ਮਾਸਟਰ ਸੇਸ਼ੀ ਰਾਮ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਆਸ-ਪਾਸ ਕਿਸੇ ਹੋਰ ਵਿਅਕਤੀ ਨੂੰ ਕੋਈ ਸੱਟ ਚੋਟ ਨਹੀਂ ਲੱਗੀ | ਮੌਕੇ 'ਤੇ ਵੇਖਿਆ ਕਿ ਕਰੀਬ 10 ਫੁੱਟ ਉੱਚੀ ਕੰਧ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ | ਇਲਾਕਾ ਵਾਸੀਆਂ ਮੁਤਾਬਕ ਪਿਛਲੀ ਰਾਤ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਤੇਜ਼ ਹਵਾਵਾਂ ਦੇ ਨਾਲ ਹੋਈ ਬਾਰਸ਼ ਨੇ ਕਈ ਥਾਵਾਂ 'ਤੇ ਦਰੱਖਤ, ਕੰਧਾਂ ਅਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ | ਇਹ ਘਟਨਾ ਵੀ