ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬੂਟਾਵਾਹ ਨਹਿਰ ’ਚ ਪਿਆ ਪਾੜ, ਸੈਂਕੜੇ ਦੇ ਕਰੀਬ ਏਕੜ ਝੋਨਾ ਪਾਣੀ ’ਚ ਡੁੱਬਾ * ਜੈਮਲਵਾਲਾ ਨੇੜੇ ਦੋ ਥਾਵਾਂ ਤੋਂ ਟੁੱਟੀ ਨਹਿਰ ਦਾ ਕਿਸਾਨਾਂ ਨੇ ਖ਼ੁਦ ਪਾੜ ਬੰਨ੍ਹਿਆਂ * ਨਹਿਰੀ ਵਿਭਾਗ ਦੇ ਅਧਿਕਾਰੀਆਂ ’ਤੇ ਲਾਪਰਵਾਹੀ ਦੇ ਦੋਸ਼

Ad Position 21
No active advertisement
ਅਜੀਤ ਡੈਸਕ 28-06-2026
ਮੱਲਾਂਵਾਲਾ, 27 ਜੂਨ (ਬਲਬੀਰ ਸਿੰਘ ਜੋਸਨ, ਗੁਰਦੇਵ ਸਿੰਘ)-ਹਰੀ ਕੇ ਹੈੱਡ ਤੋਂ ਅਨੇਕਾਂ ਪਿੰਡਾਂ ਨੂੰ ਸਿੰਚਾਈ ਦਾ ਪਾਣੀ ਮੁਹੱਈਆ ਕਰਵਾਉਣ ਵਾਲੀ ਬੂਟਾਵਾਹ ਨਹਿਰ ਸ਼ੁੱਕਰਵਾਰ ਸਵੇਰੇ ਪਿੰਡ ਜੈਮਲ ਵਾਲਾ ਨੇੜੇ ਦੋ ਥਾਵਾਂ ਤੋਂ ਟੁੱਟ ਗਈ। ਨਹਿਰ ਵਿਚ ਪਏ ਪਾੜ ਕਾਰਨ ਪਾਣੀ ਤੇਜ਼ੀ ਨਾਲ ਖੇਤਾਂ ਵਿਚ ਫੈਲ ਗਿਆ। ਜਿਸ ਨਾਲ ਕਈ ਏਕੜ ਵਿਚ ਲੱਗੇ ਝੋਨੇ ਦੀ ਫ਼ਸਲ ਪਾਣੀ ਹੇਠ ਡੁੱਬ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪਏ ਮੀਂਹ ਦੌਰਾਨ ਨਹਿਰ ਵਿਚ ਅਚਾਨਕ ਦੋ ਥਾਵਾਂ ਤੋਂ ਪਾੜ ਪੈ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਆਲੇ-ਦੁਆਲੇ ਦੇ ਖੇਤ ਜਲਥਲ ਹੋ ਗਏ। ਹਾਲਾਤ ਵਿਗੜਦੇ ਦੇਖ ਇਲਾਕੇ ਦੇ ਕਿਸਾਨ ਇਕੱਠੇ ਹੋਏ ਅਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਆਪਣੇ ਪੱਧਰ ’ਤੇ ਦੋਵੇਂ ਪਾੜ ਪੂਰ ਕੇ ਨਹਿਰ ਨੂੰ ਮੁੜ ਬੰਨ੍ਹਣ ਵਿਚ ਕਾਮਯਾਬ ਹੋ ਗਏ । ਕਿਸਾਨਾਂ ਨੇ ਦੋਸ਼ ਲਗਾਇਆ ਕਿ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਨਹਿਰੀ ਵਿਭਾਗ ਦਾ ਕੋਈ ਵੀ ਬੇਲਦਾਰ ਜਾਂ ਉੱਚ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਹਰ ਸਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ ਅਤੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਬੂਟਾ ਵਾਹ ਨਹਿਰ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਹੈ। ਕਈ ਥਾਵਾਂ ਤੋਂ ਨਹਿਰ ਦਾ ਪਾਣੀ ਲਗਾਤਾਰ ਰਿਸਦਾ ਰਹਿੰਦਾ ਹੈ ਅਤੇ ਪਹਿਲਾਂ ਵੀ ਕਈ ਵਾਰ ਨਹਿਰ ਵਿਚ ਪਾੜ ਪੈ ਚੁੱਕੇ ਹਨ। ਜਿਸ ਨਾਲ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਬਰਬਾਦ ਹੋ ਜਾਂਦੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੂਟਾ ਵਾਹ ਨਹਿਰ ਦੀ ਤੁਰੰਤ ਅਤੇ ਪੱਕੇ ਤੌਰ ’ਤੇ ਮੁਰੰਮਤ ਕਰਵਾਈ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਦੇ ਨਾਲ ਹੀ ਪਾਣੀ ਹੇਠ ਡੁੱਬ ਕੇ ਖ਼ਰਾਬ ਹੋਈ ਝੋਨੇ ਦੀ ਫ਼ਸਲ ਦਾ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਤੋਂ ਜਲਦ ਯੋਗ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਮਦੋਟ ਦੇ ਸਾਬਕਾ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਸਰਬਸੰਮਤੀ ਨਾਲ ਚੁਣੇ ਗਏ ਫਿਰ ਕੌਂਸਲਰ ਨਗਰ ਨਿਵਾਸੀਆਂ ਵਲੋ... ਅਗਲੀ ਖ਼ਬਰ ਮਹਾਰਾਜਾ ਅਗਰਸੈਨ ਟਰੱਸਟ ਟੋਹਾਣਾ ਵਲੋਂ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਅੱਜ
Ad Position 24
No active advertisement