02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਗਲੋਬਲ ਸਟਾਰ ਅਕੈਡਮੀ ਰਤੀਆ ’ਚ ਵਿਸ਼ੇਸ਼ ਪ੍ਰਸ਼ਨੋਤਰੀ ਮੁਕਾਬਲਾ ਅਤੇ ਕਵਿਤਾ ਸੈਸ਼ਨ ਕਵੀ ਮਨਜੀਤ ਸਿੰਘ ਮੂਸਾਖੇੜਾ ਨੇ ਕਵਿਤਾਵਾਂ ਸੁਣਾ ਕੇ ਬੰਨ੍ਹਿਆ ਰੰਗ

Ad Position 21
No active advertisement
ਅਜੀਤ ਡੈਸਕ 17-07-2026
ਰਤੀਆ, 16 ਜੁਲਾਈ (ਬੇਅੰਤ ਕੌਰ ਮੰਡੇਰ)- ਗਲੋਬਲ ਸਟਾਰ ਅਕੈਡਮੀ ਰਤੀਆ ਵਿਚ ਵਿਸ਼ੇਸ਼ ਪ੍ਰਸ਼ਨੋਤਰੀ ਮੁਕਾਬਲਾ ਅਤੇ ਕਵਿਤਾ ਸੈਸ਼ਨ ਦਾ ਆਯੋਜਨ ਕਰ ਕੇ ਜਨਮ ਦਿਨ ਦੀ ਮਹੱਤਤਾ ਨੂੰ ਰਚਨਾਤਮਿਕ ਢੰਗ ਨਾਲ ਮਨਾਇਆ। ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਮੁੱਖ ਮਹਿਮਾਨ ਵਜੋਂ ਸ਼ਾਦਮਲ ਹੋਏ ਜਦੋਂ ਕਿ ਅਕੈਡਮੀ ਦੇ ਡਾਇਰੈਕਟਰ ਬੇਅੰਤ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਜਨਮ ਦਿਨ ਨੂੰ ਕੇਕ ਕੱਟਣ ਦੀ ਰਸਮ ਨਾਲ ਮਨਾਉਣ ਦੀ ਬਜਾਏ ਕਵੀ ਮਨਜੀਤ ਸਿੰਘ ਮੁਸਾਖੇੜਾ ਦਾ ਜਨਮਦਿਨ ਸਾਹਿਤਕ ਅਤੇ ਜਾਣਕਾਰੀ ਭਰਪੂਰ ਗਤੀਵਿਧੀਆਂ ਰਾਹੀਂ ਮਨਾਇਆ ਗਿਆ। ਜੀ ਸਟਾਰ ਲਾਇਬ੍ਰੇਰੀ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਦਿਲਚਸਪ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜੋ ਕਿ ਪ੍ਰਸਿੱਧ ਮਹਾਂਪੁਰਖਾਂ, ਗੁਰੂਆਂ, ਸੰਤਾਂ, ਵਿਦਵਾਨਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਦੇ ਜਨਮ ਦਿਨ ਨਾਲ ਸਬੰਧਿਤ ਪ੍ਰਸ਼ਨਾਂ ‘ਤੇ ਆਧਾਰਿਤ ਸੀ। ਮੁਕਾਬਲੇ ਵਿਚ ਚਾਰ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਨਜੀਤ ਸਿੰਘ ਮੁਸਾਖੇੜਾ, ਵਿਕਰਮ, ਕੇਸ਼ਵ ਅਤੇ ਰੋਹਿਤ ਦੀ ਟੀਮ ਪਹਿਲੇ ਸਥਾਨ ਜਦਕਿ ਸੁਨੀਤਾ ਰਾਣੀ, ਹਰਸ਼ਦੀਪ, ਨਵਦੀਪ ਅਤੇ ਗੁਲਸ਼ਨ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਵਿਸ਼ੇਸ਼ ਤੋਹਫ਼ੇ ਭੇਟ ਕੀਤੇ ਗਏ। ਮੁੱਖ ਮਹਿਮਾਨ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਸਾਹਿਤ ਵਿਚ ਦਿਲਚਸਪੀ, ਨਿਯਮਤ ਅਧਿਐਨ ਅਤੇ ਆਮ ਗਿਆਨ ਦਾ ਵਿਕਾਸ ਕਿਸੇ ਵਿਅਕਤੀ ਦੀ ਸਮੁੱਚੀ ਸ਼ਖ਼ਸੀਅਤ ਨੂੰ ਢਾਲਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ, ਸਾਹਿਤ ਨਾਲ ਜੁੜਨ ਅਤੇ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ। ਕਵੀ ਮਨਜੀਤ ਸਿੰਘ ਮੁਸਾਖੇੜਾ ਨੇ ਆਪਣੀਆਂ ਲੋਕ ਚੇਤਨਾ ਵਾਲੀਆਂ ਕਵਿਤਾਵਾਂ ਅਤੇ ਸ਼ਾਇਰੀ ਨਾਲ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਮੋਹਿਤ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਅਕੈਡਮੀ ਦੇ ਐਚ. ਓ. ਡੀ. ਸੁਖਪ੍ਰੀਤ ਸਿੰਘ ਮੰਡੇਰ ਨੇ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਰੋਹਿਤ, ਨਰਿੰਦਰ, ਕੇਸ਼ਵ ਅਤੇ ਅਕੈਡਮੀ ਦਾ ਪੂਰਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਰਵ ਸਮਾਜ ਸਭਾ ਵਲੋਂ ਵੇਅਰਹਾਊਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਸੰਬੰਧੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਦੌੜ ’ਚ ਹਿੱਸਾ ਲੈਣ ਲਈ 31,000 ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ : ਡਿਪਟੀ ਕਮਿਸ਼ਨਰ
Ad Position 24
No active advertisement