ਨਾਰਾਇਣਗੜ੍ਹ, 18 ਜੁਲਾਈ (ਪੀ ਸਿੰਘ)-ਮਾਂ ਭਗਵਤੀ ਨਿਕੇਤਨ ਸਕੂਲ ਸ਼ਹਿਜ਼ਾਦਪੁਰ ਦੀ ਵਿਦਿਆਰਥਣ ਪੂਰਨਿਮਾ ਨੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ-2026) ‘ਚ 599 ਅੰਕ ਪ੍ਰਾਪਤ ਕਰਕੇ 10,248 ਦਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਸਫਲਤਾ ਕਾਰਨ ਵਿਦਿਆਰਥਣ ਦੇ ਸਕੂਲ, ਪਰਿਵਾਰ ਅਤੇ ਪੂਰੇ ਖੇਤਰ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਕੂਲ ਪ੍ਰਿੰ. ਨਰੇਸ਼ ਗੁਪਤਾ ਨੇ ਪੂਰਨਿਮਾ ਦਾ ਮੂੰਹਾ ਮਿੱਠਾ ਕਰਵਾ ਕੇ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੂਰਨਿਮਾ ਦੀ ਸਫਲਤਾ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਕੂਲ ਦਾ ਟੀਚਾ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਤੌਰ ‘ਤੇ ਸਗੋਂ ਨੈਤਿਕ ਕਦਰਾਂ-ਕੀਮਤਾਂ ਅਤੇ ਇਕ ਸ਼ਾਨਦਾਰ ਸ਼ਖਸੀਅਤ ਨਾਲ ਵੀ ਭਰਪੂਰ ਕਰਨਾ ਹੈ। ਪੂਰਨਿਮਾ ਦੀ ਸਫਲਤਾ ਸਕੂਲ ਦੇ ਇਸ ਦਿਸ਼ਾ ‘ਚ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਇਸ ਮੌਕੇ ਸਕੂਲ ਦੇ ਬਾਕੀ ਸਟਾਫ਼ ਨੇ ਵੀ ਪੂਰਨਿਮਾ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।