ਟੋਹਾਣਾ, 29 ਜੁਲਾਈ (ਮਨਜੀਤ ਸਿੰਘ) – ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 16ਵਾਂ ਵਿਸ਼ਾਲ ਖ਼ੂਨਦਾਨ ਕੈਂਪ 31 ਜੁਲਾਈ ਨੂੰ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਦੀਆਂ ਤਿਆਰੀਆਂ ਨੂੰ ਲੈ ਕੇ ਟਰੱਸਟ ਵੱਲੋਂ ਵੱਖ-ਵੱਖ ਡਾਕਟਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਟ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਕੜੀ ਤਹਿਤ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਦੀ ਅਗਵਾਈ ਹੇਠ ਪ੍ਰਦੇਸ਼ ਉਪ ਪ੍ਰਧਾਨ ਡਾ. ਬਲਵਾਨ ਸੈਣੀ, ਜ਼ਿਲ੍ਹਾ ਉਪ ਪ੍ਰਧਾਨ ਡਾ. ਮਹਾਂਵੀਰ ਧਾਰਸੂਲ, ਪ੍ਰਦੇਸ਼ ਸਕੱਤਰ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ, ਟਰੱਸਟ ਦੇ ਪ੍ਰੈੱਸ ਪ੍ਰਵਕਤਾ ਡਾ. ਰਘਵੀਰ ਜਾਂਗੜਾ, ਡਾ. ਮਨਜੀਤ ਸਿੰਘ ਟੋਹਾਣਾ, ਬਲਾਕ ਕਮੇਟੀ ਮੈਂਬਰ ਡਾ. ਸੁਰਜੀਤ ਫਤਿਹਪੁਰੀ ਨੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਅਮਿਤ ਗਰਗ (ਸਾਂਈ ਹਸਪਤਾਲ, ਟੋਹਾਣਾ) ਨੂੰ ਵਿਸ਼ੇਸ਼ ਸੱਦਾ ਪੱਤਰ ਭੇਟ ਕੀਤਾ। ਡਾ. ਅਮਿਤ ਗਰਗ ਨੇ ਟਰੱਸਟ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਹਸਪਤਾਲ ਦੀ ਟੀਮ ਸਮੇਤ ਖ਼ੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਟਰੱਸਟ ਦੇ ਨੁਮਾਇੰਦਿਆਂ ਨੇ ਐਸ.ਐਮ.ਓ. ਟੋਹਾਣਾ ਡਾ. ਕੁਨਾਲ ਵਰਮਾ, ਐਸ.ਐਮ.ਓ. ਜਾਖਲ ਡਾ. ਰਾਜੇਸ਼ ਕ੍ਰਾਂਤੀ, ਡਾ. ਦੀਪਾਂਸ਼ ਭਾਟੀਆ (ਭਾਟੀਆ ਨਰਸਿੰਗ ਹੋਮ, ਮੈਡੀਕਲ ਇਨਕਲੇਵ), ਡਾ. ਦੀਪਾਂਕੁਰ ਗਰਗ (ਗਰਗ ਹਸਪਤਾਲ), ਡਾ. ਸ਼ਿਵ ਸਚਦੇਵਾ ( ਟੋਹਾਣਾ ਰਤਨ), ਪ੍ਰਵੀਨ ਜਾਖੜ (ਆਦਰਸ਼ ਹਸਪਤਾਲ), ਜਨਰਲ ਸਰਜਨ ਡਾ. ਰਾਹੁਲ, ਡਾ. ਮਨੀਸ਼ ਬਾਂਸਲ, ਡਾ. ਪਾਰੁਲ ਗੋਇਲ (ਪਾਰੁਲ ਹਸਪਤਾਲ), ਜਗਦੰਬੇ ਬਲੱਡ ਬੈਂਕ ਦੇ ਸਰਪ੍ਰਸਤ ਡਾ. ਆਈ. ਜੇ. ਅਗਰਵਾਲ, ਮਾਨਵ ਸੇਵਾ ਸੰਗਮ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਤਪਾਲ ਨਨਹੇੜੀ, ਸੰਜੀਵਨੀ ਹਸਪਤਾਲ (ਮਿਨੀ ਬਾਈਪਾਸ), ਸਚਿਨ ਭਾਟੀਆ ਅਤੇ ਸਹਾਰਾ ਰੈਸਕਿਊ ਟੀਮ ਦੇ ਨਵਜੋਤ ਸਿੰਘ ਢਿੱਲੋਂ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਕੈਂਪ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਟ ਕੀਤੇ। ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ 16ਵਾਂ ਵਿਸ਼ਾਲ ਖ਼ੂਨਦਾਨ ਕੈਂਪ ਹੈ, ਜਿਸ ਦੀ ਅਗਵਾਈ ਟਰੱਸਟ ਦੀ ਜ਼ਿਲ੍ਹਾ ਫਤਿਹਾਬਾਦ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਜਿਸ ਵਿੱਚ ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ ਦੀ ਸਰਪ੍ਰਸਤੀ ਹੇਠ ਪ੍ਰਦੇਸ਼, ਬਲਾਕ ਅਤੇ ਸ਼ਹਿਰੀ ਕਮੇਟੀ ਆਪਣਾ ਯੋਗਦਾਨ ਪਾ ਰਹੀ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਇਸ ਮਨੁੱਖਤਾ ਭਲਾਈ ਦੇ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਖ਼ੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।