08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭਰਤ ਕੁਮਾਰ ਕਾਕੜੀਆ ਕੈਟ ਪੰਜਾਬ ਦੇ ਸੂਬਾ ਸਕੱਤਰ ਬਣੇ

ਜਲੰਧਰ , 8 ਅਗਸਤ ( ਸ਼ਿਵ )— ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ( ਸੀ . ਏ .

Ad Position 21
No active advertisement
ਅਜੀਤ ਡੈਸਕ 09-08-2026
ਜਲੰਧਰ , 8 ਅਗਸਤ ( ਸ਼ਿਵ )— ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ( ਸੀ . ਏ . ਆਈ . ਟੀ ) ਵੱਲੋਂ ਭਰਤ ਕੁਮਾਰ ਕਾਕੜੀਆ ਨੂੰ ਪੰਜਾਬ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਭਰਤ ਕੁਮਾਰ ਕਾਕੜੀਆ ਨੇ ਸੀ . ਏ . ਆਈ . ਟੀ . ਦੇ ਕੌਮੀ ਪ੍ਰਧਾਨ ਸ੍ਰੀ ਬੀ . ਸੀ . ਭਰਤੀਆ , ਕੌਮੀ ਸਕੱਤਰ ਜਨਰਲ ਸ੍ਰੀ ਪ੍ਰਵੀਨ ਖੰਡੇਲਵਾਲ , ਜੁਆਇੰਟ ਸਕੱਤਰ ਸ੍ਰੀ ਸੁਮਿਤ ਅਗਰਵਾਲ ਅਤੇ ਪੰਜਾਬ ਪ੍ਰਧਾਨ ਸਰਦਾਰ ਓਂਕਾਰ ਸਿੰਘ ਨਰੂਲਾ ਦਾ ਉਨ੍ਹਾਂ ’ ਤੇ ਭਰੋਸਾ ਜਤਾਉਣ ਅਤੇ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਣ ਲਈ ਦਿਲੋਂ ਧੰਨਵਾਦ ਕੀਤਾ । ਭਰਤ ਕੁਮਾਰ ਕਾਕੜੀਆ ਨੇ ਕਿਹਾ ਕਿ ਉਹ ਸੰਗਠਨ ਵੱਲੋਂ ਸੌਂਪੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ , ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀਆਂ ਦੇ ਹਿਤਾਂ ਦੀ ਰੱਖਿਆ , ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਲਗਾਤਾਰ ਯਤਨ ਕਰਦੇ ਰਹਿਣਗੇ ।
Ad Position 22
No active advertisement
ਪਿਛਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਦੇ ‘ਨਿਰਮਾਣ’ ਸਮਾਰੋਹ ਦੇ ਆਖ਼ਰੀ ਦਿਨ ਗੁਲਾਬ ਸਿੱਧੂ, ਆਦੀ ਤੇ ਗੁਰਮਾਨ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਇਨਰਵ੍ਹੀਲ ਕਲੱਬ ਨੇ ਤੀਆਂ ਦਾ ਤਿਉਹਾਰ ਮਨਾਇਆ
Ad Position 24