ਤੀਜ ਅਤੇ ਆਜ਼ਾਦੀ ਦਿਵਸ ’ਤੇ ਕੁੜੀਆਂ ਨੇ ਮਹਿੰਦੀ ਅਤੇ ਰੰਗੋਲੀ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਿਖਾਈ
ਯਮੁਨਾਨਗਰ , 14 ਅਗਸਤ ( ਗੁਰਦਿਆਲ ਸਿੰਘ ਨਿਮਰ )- ਸਥਾਨਕ ਡੀ . ਏ .
ਯਮੁਨਾਨਗਰ , 14 ਅਗਸਤ ( ਗੁਰਦਿਆਲ ਸਿੰਘ ਨਿਮਰ )- ਸਥਾਨਕ ਡੀ . ਏ . ਵੀ . ਗਰਲਜ਼ ਕਾਲਜ ਦੇ ਇਤਿਹਾਸ , ਮੇਕ - ਅੱਪ ਅਤੇ ਫੈਸ਼ਨ ਡਿਜ਼ਾਈਨ ਵਿਭਾਗ ਨੇ ਤੀਜ ਅਤੇ ਆਜ਼ਾਦੀ ਦਿਵਸ ਮਨਾਉਣ ਲਈ ਇਕ ਮਹਿੰਦੀ ਅਤੇ ਰੰਗੋਲੀ ਮੁਕਾਬਲਾ ਕਰਵਾਇਆ , ਜਿਸ ’ ਚ 50 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਦੌਰਾਨ ਮਹਿੰਦੀ ਅਤੇ ਰੰਗੋਲੀ ਰਾਹੀਂ ਵਿਦਿਆਰਥੀਆਂ ਨੇ ਮਨਮੋਹਕ ਤਰੀਕਿਆਂ ਨਾਲ ਆਪਣੀ ਸਿਰਜਣਾਤਮਕਤਾ , ਕਲਾਤਮਕ ਪ੍ਰਤਿਭਾ ਅਤੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ . ਸੁਰਿੰਦਰ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ’ ਚ ਰਚਨਾਤਮਕਤਾ , ਆਤਮ - ਵਿਸ਼ਵਾਸ ਅਤੇ ਸੱਭਿਆਚਾਰਕ ਕਦਰਾਂ - ਕੀਮਤਾਂ ਨੂੰ ਉਤਸ਼ਾਹਿਤ ਕਰਦੇ ਹਨ । ਉਨ੍ਹਾਂ ਕਿਹਾ ਕਿ ਤੀਜ ਵਰਗੇ ਰਵਾਇਤੀ ਤਿਉਹਾਰਾਂ ਅਤੇ ਆਜ਼ਾਦੀ ਦਿਵਸ ਵਰਗੇ ਰਾਸ਼ਟਰੀ ਤਿਉਹਾਰਾਂ ਨੂੰ ਇਕੱਠੇ ਮਨਾਉਣ ਨਾਲ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਅਤੇ ਦੇਸ਼ ਭਗਤੀ ਨਾਲ ਜੁੜਨ ਦਾ ਮੌਕਾ ਮਿਲਦਾ ਹੈ । ਇਸ ਦੌਰਾਨ ਵਿਦਿਆਰਥੀਆਂ ਵਲੋਂ ਬਣਾਈਆਂ ਗਈਆਂ ਰੰਗੋਲੀਆਂ ’ ਚ ਰਵਾਇਤੀ ਕਲਾ ਦੇ ਨਾਲ - ਨਾਲ ਤਿਰੰਗੇ ਅਤੇ ਦੇਸ਼ ਭਗਤੀ ਦੇ ਆਕਰਸ਼ਕ ਚਿੱਤਰਣ ਵੀ ਸ਼ਾਮਿਲ ਸਨ । ਇਸ ਮੌਕੇ ਇਤਿਹਾਸ ਵਿਭਾਗ ਦੀ ਮੁਖੀ ਡਾ . ਅਮਨਪ੍ਰੀਤ ਕੌਰ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਮਨਜੀਤ ਕੌਰ ਨੇ ਪ੍ਰੋਗਰਾਮ ਦੀ ਸਫ਼ਲਤਾ ’ ਚ ਮਹੱਤਵਪੂਰਨ ਸਹਿਯੋਗ ਦਿੱਤਾ ।