ਦਿੱਲੀ ’ਚ ਬਿਨਾਂ ਸੁਰੱਖਿਆ ਦੇ ਚਲ ਰਹੇ ਨੇ ਚਾਰਜਿੰਗ ਪੁਆਇੰਟ
ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਇਲੈਕਟਿ੍ਕ ਗੱਡੀਆਂ ਦੇ ਵਾਧੇ ਦੇ ਨਾਲ ਕਈ ਗ਼ਲਤ ਢੰਗ ਦੇ ਨਾਲ ਈ-ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵੀ ਵਧੀ ਹੈ।
ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਇਲੈਕਟਿ੍ਕ ਗੱਡੀਆਂ ਦੇ ਵਾਧੇ ਦੇ ਨਾਲ ਕਈ ਗ਼ਲਤ ਢੰਗ ਦੇ ਨਾਲ ਈ-ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵੀ ਵਧੀ ਹੈ। ਬੀਤੇ ਦਿਨੀਂ ਦਿੱਲੀ ਦੇ ਸੋਨੀਆ ਵਿਹਾਰ ਵਿਖੇ ਚਾਰਜਿੰਗ ਦੇ ਦੌਰਾਨ ਇਕ ਗੱਡੀ ਨੂੰ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਵਜੂਦ ਵੀ ਦਿੱਲੀ ਦੇ ਅਨੇਕਾਂ ਇਲਾਕਿਆਂ ਵਿਚ ਬਿਨਾਂ ਕਿਸੇ ਸੁਰੱਖਿਆ ਦੇ ਖੁੱਲ੍ਹੇਆਮ ਚਾਰਜਿੰਗ ਪੁਆਇੰਟ ਬਣੇ ਹੋਏ ਹਨ ਅਤੇ ਲੋਕ ਵੀ ਆਪਣੀਆਂ ਇਲੈਕਟ੍ਰਿਕ ਗੱਡੀਆਂਚਾਰਜ ਕਰ ਰਹੇ ਹਨ। ਖਾਸ ਕਰਕੇ ਈ-ਰਿਕਸ਼ਾ ਅਜਿਹੇ ਹੀ ਚਾਰਜਿੰਗ ਪੁਆਇੰਟ ’ਤੇ ਚਾਰਜ ਹੋ ਰਹੇ ਹਨ, ਜਿਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਆਮ ਘਰਾਂ ਤੋਂ ਲਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਗ਼ਲਤ ਤੇ ਨਾਜਾਇਜ਼ ਹੈ। ਅਜਿਹੇ ਚਾਰਜਿੰਗ ਪੁਆਇੰਟ ਦਿੱਲੀ ਦੇ ਹਰ ਇਲਾਕੇ ਵਿਚ ਚਲਾ ਕੇ ਲੋਕ ਖੂਬ ਪੈਸਾ ਕਮਾ ਰਹੇ ਹਨ। ਇਨ੍ਹਾਂ ਲੋਕਾਂ ਦੇ ਕੋਲ ਕਿਸੇ ਵੀ ਕਿਸਮ ਦੀ ਆਗਿਆ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਨੂੰ ਕੋਈ ਰੋਕ-ਟੋਕ ਹੈ। ਲੋਕਾਂ ਦੇ ਘਰਾਂ ਦੀਆਂ ਹੇਠਲੀਆਂ ਮੰਜ਼ਿਲਾਂ ਦੀਆਂ ਪਾਰਕਿੰਗਾਂ ਵਿਚ ਈ-ਰਿਕਸ਼ਾ ਚਾਰਜ ਦੇ ਚਾਰਜਿੰਗ ਪੁਆਇੰਟ ਅਨੇਕਾਂ ਹੀ ਖੁੱਲ੍ਹੇ ਹੋਏ ਹਨ, ਜਿਨ੍ਹਾਂ ਵਿਚ ਰਾਤ ਭਰ ਈ-ਰਿਕਸ਼ਾ ਚਾਰਜ ਹੋ ਰਹੇ ਹਨ।