15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗਰੀਨ ਐਂਡ ਕਲੀਨ ਸੰਸਥਾ ਵਲੋਂ ਆਜ਼ਾਦੀ ਉਤਸਵ ਮਨਾਇਆ ਗਾਇਕ ਸੁਭਾਸ਼ ਗੋਇਲ, ਅੰਜੂ ਗੋਇਲ ਤੇ ਨਵਦੀਪ ਨੇ ਕਰਾਈ ਬੱਲੇ-ਬੱਲੇ

ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਗਰੀਨ ਐਂਡ ਕਲੀਨ ਸੰਸਥਾ ਦਿੱਲੀ ਵਲੋਂ ਆਜ਼ਾਦੀ ਦਾ ਉਤਸਵ ਬੜੇ ਹੀ ਉਤਸ਼ਾਹ ਤੇ ਧੂਮ ਧਾਮ ਨਾਲ ਜੀ .

Ad Position 21
No active advertisement
ਸਮਾਗਮ ਵਿਚ ਕਲਾਕਾਰ ਪ੍ਰੋਗਰਾਮ ਪੇਸ਼ ਕਰਦੇ ਹੋਏ। ਅਜੀਤ ਤਸਵੀਰ 17-08-2026
ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਗਰੀਨ ਐਂਡ ਕਲੀਨ ਸੰਸਥਾ ਦਿੱਲੀ ਵਲੋਂ ਆਜ਼ਾਦੀ ਦਾ ਉਤਸਵ ਬੜੇ ਹੀ ਉਤਸ਼ਾਹ ਤੇ ਧੂਮ ਧਾਮ ਨਾਲ ਜੀ . ਟੀ . ਕਰਨਾਲ ਰੋਡ ਦੇ ਇਲਾਕੇ ਵਿਚ ਮਨਾਇਆ ਗਿਆ । ਸੰਸਥਾ ਦੇ ਪ੍ਰਧਾਨ ਅਸ਼ੋਕ ਖਾਰੀ , ਜਨਰਲ ਸਕੱਤਰ ਐਚ . ਐਨ . ਗੋਇਲ ਅਤੇ ਸੰਸਥਾ ਦੇ ਸੀਨੀਅਰ ਮੈਂਬਰ ਆਸਾ ਗੋਲਾਨੀ ਨੇ ਆਏ ਸਾਰੇ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ । ਇਸ ਪ੍ਰੋਗਰਾਮ ਵਿਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਸੰਸਥਾ ਦੇ ਇਸ ਕੀਤੇ ਯਤਨ ਦੀ ਸ਼ਲਾਘਾ ਕੀਤੀ , ਉਨ੍ਹਾਂ ਨੇ ਸੁਤੰਤਰਤਾ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ’ ਤੇ ਵਿਸ਼ੇਸ਼ ਤੌਰ ’ ਤੇ ਪੂਰਨ ਸ਼ਰਮਾ , ਰਾਜ ਕੁਮਾਰ ਭਾਟੀਆ , ਅਸ਼ੋਕ ਗੋਇਲ ( ਵਿਧਾਇਕ ), ਰਾਜੇਸ਼ ਗੁਪਤਾ ( ਵਿਧਾਇਕ ), ਵੀਨਾ ਅਸੀਜਾ , ਯੋਗੇਸ਼ ਵਰਮਾ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ । ਪ੍ਰਸਿੱਧ ਗਾਇਕ ਸੁਭਾਸ਼ ਗੋਇਲ , ਅੰਜੂ ਗੋਇਲ ਅਤੇ ਗਾਇਕ ਨਵਦੀਪ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸਭ ਨੂੰ ਨੱਚਣ ਲਈ ਮਜ਼ਬੂਰ ਕੀਤਾ । ਸੁਭਾਸ਼ ਗੋਇਲ ਨੇ ਲੋਕਾਂ ਦੀ ਕੀਤੀ ਪਸੰਦ ’ ਤੇ ਵੀ ਦੇਸ਼ ਭਗਤੀ ਦੇ ਗੀਤ ਗਾ ਕੇ ਚੰਗੀ ਵਾਹ - ਵਾਹ ਖੱਟੀ । ਇਸ ਪ੍ਰੋਗਰਾਮ ਵਿਚ ਫ਼ਿਲਮੀ ਕਲਾਕਾਰ ਬਨਵਾਰੀ ਝੱਲ ਵੀ ਵਿਸ਼ੇਸ਼ ਤੌਰ ’ ਤੇ ਪੁੱਜੇ । ਹੋਰਨਾਂ ਕਲਾਕਾਰਾਂ ਨੇ ਵੀ ਗੀਤ ਗਾ ਕੇ ਚੰਗਾ ਮਾਹੌਲ ਬੰਨ੍ਹਿਆ ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਚੋਰ। ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ ਨਵੀਂ ਦਿੱਲੀ, 16 ਅਗਸਤ (ਡਾ. ਬਲਵਿੰਦਰ ਸਿੰ... ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ’ਚ ਰਾਜਾਂ ਦੇ ਵਿਦਿਆਰਥੀ ਹੋਸਟਲ ਨਾ ਮਿਲਣ ’ਤੇ ਹੋ ਰਹੀ ਹੈ ਪ੍ਰੇਸ਼ਾਨੀ
Ad Position 24