15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪੁਲਿਸ ਵਲੋਂ ਫੜੇ ਗਏ ਚੋਰ। ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ ਨਵੀਂ ਦਿੱਲੀ, 16 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਨਾਰਥ ਜ਼ਿਲ੍ਹੇ ਦੇ ਥਾਣਾ ਸਾਹਿਬਾਬਾਦ ਡੇਅਰੀ ਨੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਕੋਲੋਂ ਸੱਤ ਚੋਰੀ ਕੀਤੇ ਹੋਏ ਮੋਬਾਈਲ, 5 ਹਜ਼ਾਰ ਰੁਪਏ, ਇਕ ਦੇਸੀ ਕੱਟਾ, ਇਕ ਬਟਨ ਵਾਲਾ ਚਾਕੂ ਅਤੇ ਇਕ ਚੋਰੀਆਂ ਕਰਨ ਸਮੇਂ ਵਰਤਿਆ ਜਾ ਰਿਹਾ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਚੋਰਾਂ ਦੇ ਨਾਂਅ ਸਮਸੁਦੀਨ (23) ਨਿਵਾਸੀ ਭਰਤ ਵਿਹਾਰ ਦਿੱਲੀ, ਰਵੀ ਕੁਮਾਰ (19) ਨਿਵਾਸੀ ਪ੍ਰਹਿਲਾਦਪੁਰ ਬਾਂਗਰ ਦਿੱਲੀ ਅਤੇ ਸੱਜਣ ਕੁਮਾਰ (19) ਨਿਵਾਸੀ ਬੁੱਧ ਵਿਹਾਰ ਦਿੱਲੀ ਹਨ। ਕਰਨ ਨਾਂਅ ਦੇ ਇਕ ਵਿਅਕਤੀ ਨੇ ਸਾਹਿਬਾਬਾਦ ਡੇਅਰੀ ਦੇ ਥਾਣੇ ਵਿਚ ਚੋਰੀ ਦੇ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਆਪਣੀ ਟੀਮ ਬਣਾ ਕੇ ਕਾਰਵਾਈ ਕਰਦੇ ਹੋਏ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਜਾਣਕਾਰੀ ਖੁਫ਼ੀਆ ਰਿਪੋਰਟ ਅਤੇ ਹੋਰ ਇਲਾਕੇ ਦੇ ਰਸਤਿਆਂ ਦੀ ਸਮੁੱਚੀ ਜਾਣਕਾਰੀ ਲਈ ਅਤੇ ਅਖੀਰ ਇਨ੍ਹਾਂ ਲੁਟੇਰਿਆਂ ਕੋਲ ਪੁੱਜ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਕਰ ਰਹੀ ਹੈ। ਕੜਕੜ ਡੂੰਮਾ ਦੇ ਨਗਰ ਨਿਗਮ ’ਚ ਪੜ੍ਹਨ ਵਾਲੀ ਬੱਚੀ ਨੂੰ ਬਾਂਦਰਾ ਨੇ ਕੀਤਾ ਜ਼ਖ਼ਮੀ

ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੁਝ ਇਲਾਕਿਆਂ ਦੇ ਵਿਚ ਬਾਂਦਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਂਦਰ ਰਿਹਾਇਸ਼ੀ ਇਲਾਕਿਆਂ ਦੇ ਵਿਚ ਜਾ ਰਹੇ ਹਨ ਅਤੇ ਨਾਲ ਹੀ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ, ਦੁਕਾਨਾਂ ’ਤੇ ਆਤੰਕ ਮਚਾ ਰਹੇ ਹਨ, ਜਿਸ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ।

Ad Position 21
No active advertisement
ਅਜੀਤ ਡੈਸਕ 17-08-2026
ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੁਝ ਇਲਾਕਿਆਂ ਦੇ ਵਿਚ ਬਾਂਦਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਂਦਰ ਰਿਹਾਇਸ਼ੀ ਇਲਾਕਿਆਂ ਦੇ ਵਿਚ ਜਾ ਰਹੇ ਹਨ ਅਤੇ ਨਾਲ ਹੀ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ, ਦੁਕਾਨਾਂ ’ਤੇ ਆਤੰਕ ਮਚਾ ਰਹੇ ਹਨ, ਜਿਸ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਬਾਂਦਰ ਦਫ਼ਤਰਾਂ ਦੇ ਵਿਚ ਵੜ ਕੇ ਫਾਈਲਾਂ ਦਾ ਨੁਕਸਾਨ ਕਰਦੇ ਹਨ ਅਤੇ ਨਾਲ ਹੀ ਲੋਕਾਂ ਨੂੰ ਜ਼ਖ਼ਮੀ ਕਰਦੇ ਹਨ। ਦਿੱਲੀ ਦੇ ਸ਼ਾਹਦਰਾ, ਸਾਊਥ ਅਤੇ ਸ਼ਾਹਦਰਾ ਨਾਰਥ ਜ਼਼ੋਨ ਦੇ ਕੁਝ ਸਕੂਲਾਂ ਵਿਚ ਬੱਚਿਆਂ ਦੇ ਅੰਦਰ ਬਾਂਦਰਾਂ ਦਾ ਡਰ ਬੈਠਿਆ ਹੋਇਆ ਹੈ ਅਤੇ ਬੱਚਿਆਂ ਦੀ ਸਵੇਰੇ ਪ੍ਰਾਰਥਨਾ ਕਰਨੀ ਵੀ ਔਖੀ ਹੋ ਗਈ ਹੈ। ਕੜਕੜਡੂੰਮਾਂ ਦੇ ਨਗਰ ਨਿਗਮ ਦੇ ਸਕੂਲ ਵਿਚ ਪੜ੍ਹਨ ਵਾਲੀ ਇਕ ਬੱਚੀ ’ਤੇ ਅਚਾਨਕ ਬਾਂਦਰਾਂ ਨੇ ਹਮਲਾ ਕਰ ਦਿੱਤਾ ਅਤੇ ਬੱਚੀ ਜਦੋਂ ਡਰ ਕੇ ਭੱਜਣ ਲੱਗੀ ਤਾਂ ਹੋਰ ਬਾਂਦਰਾਂ ਨੇ ਵੀ ਉਸ ’ਤੇ ਹਮਲਾ ਕਰ ਦਿੱਤਾ। ਬੱਚੀ ਨੂੰ ਜਦੋਂ ਅਧਿਆਪਕਾਂ ਨੇ ਖੂਨ ਦੇ ਨਾਲ ਲੱਥਪਥ ਹਾਲਤ ਵਿਚ ਵੇਖਿਆ ਤਾਂ ਉਸ ਨੂੰ ਉਸੇ ਸਮੇਂ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੀ ਦਾ ਇਲਾਜ ਕਰ ਕੇ ੳਸ ਨੂੰ ਘਰ ਭੇਜ ਦਿੱਤਾ। ਬੱਚੀ ਵੈਸੇ ਠੀਕ ਹੈ ਪ੍ਰੰਤੂ ਜ਼ਿਆਦਾ ਘਬਰਾਈ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸੰਸਥਾ ਦੇ ਅਹੁਦੇਦਾਰ ਗਾਇਕਾ ਨੂੰ ਸਨਮਾਨਿਤ ਕਰਦੇ ਹੋਏ। ਵੱਖ-ਵੱਖ ਗਾਇਕਾਂ ਨੇ ਸ਼ਰਧਾਂਜਲੀ ਦੇ ਪ੍ਰੋਗਰਾਮ ਵਿਚ ਗੀਤ ਗਾ ਕੇ... ਅਗਲੀ ਖ਼ਬਰ ਗਰੀਨ ਐਂਡ ਕਲੀਨ ਸੰਸਥਾ ਵਲੋਂ ਆਜ਼ਾਦੀ ਉਤਸਵ ਮਨਾਇਆ ਗਾਇਕ ਸੁਭਾਸ਼ ਗੋਇਲ, ਅੰਜੂ ਗੋਇਲ ਤੇ ਨਵਦੀਪ ਨੇ ਕਰਾਈ ਬੱਲੇ-ਬੱਲੇ
Ad Position 24