15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦਿੱਲੀ ਦੇ ਸਰਕਾਰੀ ਸਕੂਲ ’ਚ ਹੋ ਰਹੀ ਹੈ ਰੈਗੂਲਰ ਅਧਿਆਪਕਾਂ ਦੀ ਕਮੀ

ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਬਣਾਉਣ ਦੇ ਨਾਲ ਬੱਚਿਆਂ ਦੀਆਂ ਕਲਾਸਾਂ ਦੇ ਕਮਰਿਆਂ ਨੂੰ ਸਮਾਰਟ ਬਣਾਇਆ ਗਿਆ ਹੈ ।

Ad Position 21
No active advertisement
ਅਜੀਤ ਡੈਸਕ 17-08-2026
ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਬਣਾਉਣ ਦੇ ਨਾਲ ਬੱਚਿਆਂ ਦੀਆਂ ਕਲਾਸਾਂ ਦੇ ਕਮਰਿਆਂ ਨੂੰ ਸਮਾਰਟ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਪਹਿਲਾਂ ਦੇ ਨਾਲੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਸਭ ਤੋਂ ਵੱਡੀ ਸਮੱਸਿਆ ਸਰਕਾਰੀ ਸਕੂਲਾਂ ਵਿਚ ਰੈਗੂਲਰ ਅਧਿਆਪਕਾਂ ਦੀ ਕਮੀ ਦੀ ਬਣੀ ਹੋਈ ਹੈ । ਦਿੱਲੀ ਦੇ ਤਕਰੀਬਨ ਸਾਰੇ ਸਕੂਲਾਂ ਦੇ ਵਿਚ ਗੈਸਟ ਟੀਚਰਾਂ ਦੀ ਭਰਮਾਰ ਬਣੀ ਹੋਈ ਹੈ । ਕਈ ਅਜਿਹੇ ਵਿਸ਼ੇ ਹਨ ਜਿਨ੍ਹਾਂ ਦੇ ਅਧਿਆਪਕ ਹੀ ਸਕੂਲ ਵਿਚ ਨਹੀਂ ਹੈ । ਵਿਦਿਆਰਥੀਆਂ ਦੀ ਪੜ੍ਹਾਈ ਦਾ ਕੀ ਬਣੇਗਾ । ਇਸ ਬਾਰੇ ਕਿਸੇ ਨੂੰ ਵੀ ਕੋਈ ਚਿੰਤਾ ਨਹੀਂ ਹੈ । ਸਕੂਲਾਂ ਵਿਚ ਅਧਿਆਪਕਾਂ ਤੇ ਕਾਫ਼ੀ ਬੋਝ ਬਣਿਆ ਹੋਇਆ ਹੈ । ਇਹ ਵੀ ਵੇਖਿਆ ਗਿਆ ਹੈ ਕਿ ਜੇਕਰ ਕਿਸੇ ਅਧਿਆਪਕ ਦੀ ਸੇਵਾ ਮੁਕਤੀ ਹੁੰਦੀ ਹੈ , ਉਸ ਦੀ ਥਾਂ ਤੇ ਦੂਸਰਾ ਅਧਿਆਪਕ ਜਲਦੀ ਨਹੀਂ ਆਉਂਦਾ ਅਤੇ ਉਹ ਅਸਾਮੀ ਖਾਲੀ ਪਈ ਰਹਿੰਦੀ ਹੈ , ਉਧਰ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਹਰ ਸਾਲ ਗੈਸਟ ਟੀਚਰਾਂ ਨੂੰ ਦੁਬਾਰਾ ਨੌਕਰੀ ਤੇ ਰੱਖਣਾ ਪੈ ਰਿਹਾ ਹੈ । ਇਸ ਤਰ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਕਾਫ਼ੀ ਅਸਰ ਪੈ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਦਰ ਬਾਜ਼ਾਰ ਦੇ ਵਪਾਰੀ ਜਸ਼ਨ ਮਨਾਉਂਦੇ ਹੋਏ। ਸਦਰ ਬਾਜ਼ਾਰ ਦੇ ਵਪਾਰੀਆਂ ਨੇ ਰਾਸ਼ਟਰੀ ਭਗਤੀ... ਅਗਲੀ ਖ਼ਬਰ ਸੰਸਥਾ ਦੇ ਅਹੁਦੇਦਾਰ ਗਾਇਕਾ ਨੂੰ ਸਨਮਾਨਿਤ ਕਰਦੇ ਹੋਏ। ਵੱਖ-ਵੱਖ ਗਾਇਕਾਂ ਨੇ ਸ਼ਰਧਾਂਜਲੀ ਦੇ ਪ੍ਰੋਗਰਾਮ ਵਿਚ ਗੀਤ ਗਾ ਕੇ...
Ad Position 24