ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਦਰ ਬਾਜ਼ਾਰ ਦੇ ਵਪਾਰੀ ਜਸ਼ਨ ਮਨਾਉਂਦੇ ਹੋਏ।
ਸਦਰ ਬਾਜ਼ਾਰ ਦੇ ਵਪਾਰੀਆਂ ਨੇ ਰਾਸ਼ਟਰੀ ਭਗਤੀ ਦਿਵਸ ਕਰਾਇਆ
ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਦਰ ਬਾਜ਼ਾਰ ਸਥਿਤ ਸਵਦੇਸ਼ੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਵਲੋਂ ਝੰਡਾ ਸਲਾਮੀ ਅਤੇ ਰਾਸ਼ਟਰ ਭਗਤੀ ਸਮਾਰੋਹ ਕੀਤਾ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸਾਕਿਰ ਭਾਈ ਅਤੇ ਵਿੱਤ ਸਕੱਤਰ ਰਾਜ ਕੁਮਾਰ ਗੁਪਤਾ ਨੇ ਕੀਤੀ।
ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਦਰ ਬਾਜ਼ਾਰ ਸਥਿਤ ਸਵਦੇਸ਼ੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਵਲੋਂ ਝੰਡਾ ਸਲਾਮੀ ਅਤੇ ਰਾਸ਼ਟਰ ਭਗਤੀ ਸਮਾਰੋਹ ਕੀਤਾ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸਾਕਿਰ ਭਾਈ ਅਤੇ ਵਿੱਤ ਸਕੱਤਰ ਰਾਜ ਕੁਮਾਰ ਗੁਪਤਾ ਨੇ ਕੀਤੀ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸੀਨੀਅਰ ਵਪਾਰੀ ਨੇਤਾ ਅਤੇ ਪ੍ਰਧਾਨ ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਪਰਮਜੀਤ ਸਿੰਘ ਪੰਮਾ ਸਨ। ਇਸ ਮੌਕੇ ’ਤੇ ਫੈਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਯਾਦਵ, ਕਾਰਜਕਾਰੀ ਪ੍ਰਧਾਨ ਜੋਗਿੰਦਰ ਸਿੰਘ, ਜਨਰਲ ਸਕੱਤਰ ਰਾਜਿੰਦਰ ਸ਼ਰਮਾ ਵੀ ਹਾਜ਼ਰ ਸਨ। ਐਸੋਸੀਏਸ਼ਨ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਸਮਾਰੋਹ ਵਿਚ ਪਰਮਜੀਤ ਸਿੰਘ ਪੰਮਾ ਤੇ ਰਕੇਸ਼ ਕੁਮਾਰ ਯਾਦਵ ਨੇ ਸਾਰੇ ਵਪਾਰੀਆਂ ਨੂੰ ਇਕਜੁੱਟ ਹੋਣ ਲਈ ਕਿਹਾ ਤਾਂ ਕਿ ਸਮੱਸਿਆਵਾਂ ਨੂੰ ਦੂਰ ਕਰਵਾਇਆ ਜਾ ਸਕੇ ਅਤੇ ਨਾਲ ਹੀ ਵਪਾਰੀਆਂ ਦੀ ਸਮੂਹਿਕ ਆਵਾਜ਼ ਨੂੰ ਸਰਕਾਰ ਤੀਕ ਪੂੱਜਦਾ ਕੀਤਾ ਜਾ ਸਕੇ। ਇਸ ਮੌਕੇ ’ਤੇ ਹੋਰ ਬੁਲਾਰਿਆਂ ਨੇ ਸੁਤੰਤਰਤਾ ਦਿਦਵਸ ਦੇ ਪ੍ਰਤੀ ਆਪੋ ਆਪਣੇ ਵਿਚਾਰ ਰੱਖੇ ਅਤੇ ਸਭਨਾਂ ਦਾ ਇਹੀ ਕਹਿਣਾ ਸੀ ਕਿ ਆਜ਼ਾਦੀ ਦੀ ਕਦਰ ਕਰਦੇ ਹੋਏ ਇਸ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਿਸੇ ਪੱਖੋਂ ਢਾਹ ਨਾ ਲਗਾਈ ਜਾਵੇ। ਅਖੀਰ ਵਿਚ ਸੰਸਥਾ ਦੇ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ।