03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਐਸ.ਆਈ.ਆਰ. ਡਿਊਟੀਆਂ ਤੋਂ ਅਧਿਆਪਕਾਂ ਨੂੰ ਮੁਕਤ ਕਰਨ ਸੰਬੰਧੀ ਮੰਗ ਪੱਤਰ ਸੌਂਪਿਆ

ਕਾਲਾਂਵਾਲੀ/ਸਿਰਸਾ, 3 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜਨਤਕ ਸਿੱਖਿਆ ਮੁਹਿੰਮ ਤਹਿਤ ਸਿੱਖਿਆ ਬਚਾਓ ਸਮਿਤੀ ਬਲਾਕ ਕਾਲਾਂਵਾਲੀ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਉਪ-ਮੰਡਲ ਅਧਿਕਾਰੀ ਦੇ ਨਾਮ ’ਤੇ ਡਿਪਟੀ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਕਾਲਾਂਵਾਲੀ/ਸਿਰਸਾ, 3 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜਨਤਕ ਸਿੱਖਿਆ ਮੁਹਿੰਮ ਤਹਿਤ ਸਿੱਖਿਆ ਬਚਾਓ ਸਮਿਤੀ ਬਲਾਕ ਕਾਲਾਂਵਾਲੀ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਉਪ-ਮੰਡਲ ਅਧਿਕਾਰੀ ਦੇ ਨਾਮ ’ਤੇ ਡਿਪਟੀ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਐਸ.ਆਈ.ਆਰ. ਦੇ ਨਾਮ ’ਤੇ ਸਰਕਾਰੀ ਸਕੂਲਾਂ ਤੋਂ ਅਧਿਆਪਕਾਂ ਨੂੰ ਹਟਾ ਕੇ ਸਰਕਾਰੀ ਸਕੂਲ ਸਿੱਖਿਆ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕਈ ਸਕੂਲਾਂ ਵਿੱਚ 100 ਪ੍ਰਤੀਸ਼ਤ, ਕਈਆਂ ਵਿੱਚ 80 ਪ੍ਰਤੀਸ਼ਤ ਅਤੇ ਜ਼ਿਆਦਾਤਰ ਸਕੂਲਾਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਅਧਿਆਪਕ ਐਸ.ਆਈ.ਆਰ. ਡਿਊਟੀ ’ਤੇ ਹਨ। ਉਹਨਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਸਕੂਲ ਸਿੱਖਿਆ ਪੂਰੀ ਤਰ੍ਹਾਂ ਬੰਦ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਬਹਾਨੇ ਸਰਕਾਰ ਸਰਕਾਰੀ ਅਧਿਆਪਕਾਂ ਨੂੰ ਜਨਤਾ ਵਿੱਚ ਇਹ ਕਹਿ ਕੇ ਬਦਨਾਮ ਕਰ ਰਹੀ ਹੈ ਕਿ ਉਹ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ। ਇਸ ਦਾ ਨੋਟਿਸ ਲੈਂਦੇ ਹੋਏ ਔਢਾਂ ਤੇ ਬੜਾਗੁੜ੍ਹਾ ਬਲਾਕਾਂ ਵਿੱਚ ਜਨਤਕ ਸੰਗਠਨਾਂ ਨੇ ਜਨਤਕ ਜਾਗਰੂਕਤਾ ਵਧਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧ ਵਿੱਚ ਜਨਤਕ ਸੰਗਠਨਾਂ ਨੇ ਉਪ-ਮੰਡਲ ਅਧਿਕਾਰੀ ਕਾਲਾਂਵਾਲੀ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਅਧਿਆਪਕਾਂ ਨੂੰ 10 ਸਤੰਬਰ ਤੱਕ ਉਨ੍ਹਾਂ ਦੀਆਂ ਐਸ.ਆਈ.ਆਰ. ਡਿਊਟੀਆਂ ਤੋਂ ਮੁਕਤ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇ ਤੇ ਬਾਕੀ ਕੰਮ ਅਤੇ ਆਉਣ ਵਾਲੀ ਜਨਗਣਨਾ ਸਕਸ਼ਮ ਯੋਜਨਾ ਤਹਿਤ ਸੰਭਾਲੀ ਜਾਵੇ। ਇਸ ਦੇ ਦੋ ਫਾਇਦੇ ਹੋਣਗੇ ਇੱਕ ਤਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਤੇ ਦੂਜਾ ਸਰਕਾਰੀ ਕਰਮਚਾਰੀ ਤੇ ਅਧਿਆਪਕ ਆਪਣੀਆਂ ਡਿਊਟੀਆਂ ਕੁਸ਼ਲਤਾ ਨਾਲ ਨਿਭਾ ਸਕਣਗੇ। ਮੰਗ ਪੱਤਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਮੰਗਾਂ 10 ਸਤੰਬਰ 2026 ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਬੱਚਿਆਂ, ਮਾਪਿਆਂ ਤੇ ਜਨਤਕ ਪ੍ਰਤੀਨਿਧੀਆਂ ਦੇ ਸਮਰਥਨ ਨਾਲ ਉਪ-ਮੰਡਲ ਦਫ਼ਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਲੋਕ ਚੇਤਨਾ ਕਲਾ ਮੰਚ, ਸੇਵਾ-ਮੁਕਤ ਕਰਮਚਾਰੀ ਸੰਘ, ਅਧਿਆਪਕ ਸੰਘ, ਸਰਵ ਕਰਮਚਾਰੀ ਸੰਘ, ਮਕੈਨੀਕਲ ਵਰਕਰਜ਼ ਯੂਨੀਅਨ, ਪੰਜਾਬੀ ਸਾਹਿਤ ਸਭਾ ਕਾਲਾਂਵਾਲੀ, ਕਿਸਾਨ ਸਭਾ ਅਤੇ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜ ਕੁਮਾਰ ਸ਼ੇਖੂਪੁਰੀਆ, ਸੋਹਣ ਸਿੰਘ ਰੰਧਾਵਾ, ਬੂਟਾ ਸਿੰਘ, ਮਾਸਟਰ ਗੁਰਤੇਜ ਸਿੰਘ, ਮਾਸਟਰ ਹਰਭਗਵਾਨ ਸਿੰਘ, ਨਿਰਮਲ ਸਿੰਘ ਫੌਜੀ, ਸ਼ਮਸ਼ੇਰ ਸਿੰਘ, ਭਗਵਾਨਦਾਸ, ਮਾਸਟਰ ਰਮੇਸ਼ ਕੁਮਾਰ, ਹਰਬੰਸ ਸਿੰਘ ਸੇਵਾਮੁਕਤ ਤਹਿਸੀਲਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਕਾਰਨ ਹੋਇਆ ਸੀ ਪਿੰਡ ਛੱਤਰੀਆਂ ’ਚ ਨੌਜਵਾਨ ਦਾ ਕਤਲ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਨਗਰ ਪਾਲਿਕਾ ਦਫ਼ਤਰ ਨੂੰ ਤਾਲਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24