04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਲੋਕ ਚੇਤਨਾ ਮੰਚ ਵਲੋਂ ਫ਼ਿਲਮ ਅਦਾਕਾਰ ਦੀਪਕ ਕੰਬੋਜ ‘ਉੱਤਮ ਸੇਵਾ ਸਨਮਾਨ’ ਨਾਲ ਸਨਮਾਨਿਤ

ਰਤੀਆ, 4 ਸਤੰਬਰ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਗਲੋਬਲ ਸਟਾਰ ਲਾਇਬ੍ਰੇਰੀ ਵਿਖੇ ਪ੍ਰਸਿੱਧ ਫ਼ਿਲਮ ਅਦਾਕਾਰ ਦੀਪਕ ਕੰਬੋਜ ਲਈ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਲੋਕ ਚੇਤਨਾ ਮੰਚ ਹਰਿਆਣਾ ਦੇ ਚੇਅਰਮੈਨ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਰਤੀਆ, 4 ਸਤੰਬਰ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਗਲੋਬਲ ਸਟਾਰ ਲਾਇਬ੍ਰੇਰੀ ਵਿਖੇ ਪ੍ਰਸਿੱਧ ਫ਼ਿਲਮ ਅਦਾਕਾਰ ਦੀਪਕ ਕੰਬੋਜ ਲਈ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਲੋਕ ਚੇਤਨਾ ਮੰਚ ਹਰਿਆਣਾ ਦੇ ਚੇਅਰਮੈਨ ਡਾ. ਨਾਇਬ ਸਿੰਘ ਮੰਡੇਰ ਨੇ ਕੀਤੀ। ਜਨਰਲ ਸਕੱਤਰ ਕ੍ਰਿਸ਼ਨ ਚਿੱਤਰਕਾਰ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਲੋਕ ਚੇਤਨਾ ਮੰਚ ਵਲੋਂ ਸਾਹਿਤ, ਕਲਾ, ਸਭਿਆਚਾਰ ਤੇ ਸਮਾਜਿਕ ਸਰੋਕਾਰਾਂ ਦੇ ਖੇਤਰਾਂ ’ਚ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ ਨੇ ਫ਼ਿਲਮ ਅਦਾਕਾਰ ਦੀਪਕ ਕੰਬੋਜ ਦੇ ਜੀਵਨ, ਸੰਘਰਸ਼ ਅਤੇ ਕਲਾਤਮਕ ਯਾਤਰਾ ਬਾਰੇ ਵਿਸਥਾਰਪੂਰਵਕ ਜਾਣ-ਪਛਾਣ ਪੇਸ਼ ਕੀਤੀ। ਪ੍ਰੋਗਰਾਮ ਦੌਰਾਨ ਦੀਪਕ ਕੰਬੋਜ ਨੇ ਆਪਣੇ ਜੀਵਨ ਅਤੇ ਅਦਾਕਾਰੀ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਰੰਗਮੰਚ ਤੇ ਕੁਦਰਤ ਦੇ ਰੰਗਾਂ ’ਚ ਵਿਸ਼ੇਸ਼ ਦਿਲਚਸਪੀ ਰਹੀ ਹੈ। ਥਾਪਰ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰਨ ਤੋਂ ਉਪਰੰਤ ਉਸ ਨੇ ਵੱਖ-ਵੱਖ ਸੰਸਥਾਵਾਂ ’ਚ ਕੰਮ ਕੀਤਾ। ਅਦਾਕਾਰੀ ਅਤੇ ਥੀਏਟਰ ’ਚ ਆਪਣੀ ਡੂੰਘੀ ਦਿਲਚਸਪੀ ਕਾਰਨ ਉਨ੍ਹਾਂ ਆਈ ਕਿਊ ਹਸਪਤਾਲ ਤੋਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਚੰਡੀਗੜ੍ਹ ਦੇ ਟੀ.ਐਫ.ਟੀ. ਥੀਏਟਰ ਤੋਂ ਆਪਣਾ ਅਦਾਕਾਰੀ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਮੁੰਬਈ ਦੀ ਫ਼ਿਲਮ ‘21 ਸਰਫਰੋਸ਼- ਸਾਰਾਗੜ੍ਹੀ 1897’ ’ਚ ਇੱਕ ਜੂਨੀਅਰ ਕਲਾਕਾਰ ਵਜੋਂ ਫ਼ਿਲਮ ਇੰਡਸਟਰੀ ’ਚ ਪ੍ਰਵੇਸ਼ ਕੀਤਾ ਸੀ, ਬਾਅਦ ’ਚ ਉਸ ਨੂੰ ‘ਦਸਤਾਰ’ ’ਚ ਤਰਸੇਮ ਜੱਸੜ ਨਾਲ ‘ਵਿੰਦਰ’ ਦੀ ਭੂਮਿਕਾ ਨਿਭਾ ਕੇ ਮਾਨਤਾ ਮਿਲੀ। ਉਸ ਨੇ ਸਾਂਝਾ ਕੀਤਾ ਕਿ ਨੈੱਟਫਲਿਕਸ ਦੇ ‘ਸਾਰੇ ਜਹਾਂ ਸੇ ਅੱਛਾ’, ਜੀਓ ਹੌਟਸਟਾਰ ਦੇ ‘ਬੈਡ ਕਾਪ’, ਜ਼ੀ ਪੰਜਾਬੀ ਦੇ ‘ਹੀਰ ਰਾਂਝਾ’, ‘ਮਾਵਾਂ ਠੰਢੀਆਂ ਛਾਵਾਂ’ ਅਤੇ ‘ਜਿਗਰੀ ਯਾਰ’ ਸਮੇਤ ‘ਕਸੂਤੀ ਡਿਗਰੀ’ ਵਰਗੇ ਪ੍ਰੋਜੈਕਟਾਂ ’ਚ ਉਸ ਦੇ ਪ੍ਰਦਰਸ਼ਨ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ। ਦੀਪਕ ਕੰਬੋਜ ਨੇ ਕਿਹਾ ਕਿ 13 ਸਤੰਬਰ ਨੂੰ ਫ਼ਿਲਮ ‘ਮਿੱਟੀ ਦਾ ਪੁੱਤ’ ਦੇ ਪ੍ਰਚਾਰ ਲਈ ਆਉਣ ਵਾਲੀ ਰੈਲੀ ’ਚ ਕਈ ਪ੍ਰਮੁੱਖ ਫ਼ਿਲਮ ਹਸਤੀਆਂ ਵੀ ਹਿੱਸਾ ਲੈਣਗੀਆਂ। ਰੂ-ਬਰੂ ਮੌਕੇ ਫ਼ਿਲਮ ਅਦਾਕਾਰ ਦੀਪਕ ਕੰਬੋਜ ਨੂੰ ਲੋਕ ਚੇਤਨਾ ਮੰਚ ਹਰਿਆਣਾ ਵਲੋਂ ‘ਉੱਤਮ ਸੇਵਾ ਸਨਮਾਨ’ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਤੇਜਿੰਦਰ ਸਿੰਘ ਔਜਲਾ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਬਿਕਰਮ ਕੰਬੋਜ, ਬਲਦੇਵ ਕੌਰ, ਬੇਅੰਤ ਕੌਰ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਸ਼ੁਬ ਗੋਇਲ, ਦਿਲਪ੍ਰੀਤ, ਨਰਿੰਦਰ, ਲਵਪ੍ਰੀਤ, ਕੇਸ਼ਵ, ਅਸਮੀਤ, ਗੁਰਸੇਵਕ, ਮਨਦੀਪ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੀਨੀਅਰ ਪ੍ਰਚਾਰਕ ਤੇ ਸਮਾਜ ਸੇਵਕ ਜਗਦੀਸ਼ ਮਿੱਤਲ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਅਗਲੀ ਖ਼ਬਰ ਟੋਹਾਣਾ ਦੀ ਦਮਕੌਰਾ ਰੋਡ ਪੰਜਾਬੀ ਧਰਮਸ਼ਾਲਾ ਨਜ਼ਦੀਕ ਨਹਿਰ ’ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ
Ad Position 24