9 ਨੂੰ ਧਰਮਕੋਟ ਵਿਚ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਇਤਿਹਾਸ ਸਿਰਜੇਗੀ-ਖ਼ਾਲਸਾ
ਮੋਗਾ, 6 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਦੇ ਹਲਕਾ ਧਰਮਕੋਟ ਵਿਚ 9 ਸਤੰਬਰ ਨੂੰ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਰਹਿਨੁਮਾਈ ਹੇਠ ਪੰਜਾਬ ਬਚਾਓ ਰੈਲੀ ਇਕ ਇਤਿਹਾਸ ਸਿਰਜੇਗੀ ਅਤੇ ਸਾਲ 2027 ਵਿਚ ਹਲਕਾ ਧਰਮਕੋਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਹ ਪ੍ਰਗਟਾਵਾ ਰੈਲੀ ਸਬੰਧੀ ਵਰਕਰਾਂ ਨਾਲ ਵਿਚਾਰਾਂ ਕਰਦਿਆਂ ਸਰਕਲ ਪ੍ਰਧਾਨ ਮਹਿਣਾ ਅਮਰਜੀਤ ਸਿੰਘ ਖ਼ਾਲਸਾ ਬੁੱਘੀਪੁਰਾ ਅਤੇ ਸਾਜਵੰਤ ਸਿੰਘ ਖ਼ਾਲਸਾ ਬੁੱਘੀਪੁਰਾ ਸੀਨੀਅਰ ਅਕਾਲੀ ਆਗੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ।
ਮੋਗਾ, 6 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਦੇ ਹਲਕਾ ਧਰਮਕੋਟ ਵਿਚ 9 ਸਤੰਬਰ ਨੂੰ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਰਹਿਨੁਮਾਈ ਹੇਠ ਪੰਜਾਬ ਬਚਾਓ ਰੈਲੀ ਇਕ ਇਤਿਹਾਸ ਸਿਰਜੇਗੀ ਅਤੇ ਸਾਲ 2027 ਵਿਚ ਹਲਕਾ ਧਰਮਕੋਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਹ ਪ੍ਰਗਟਾਵਾ ਰੈਲੀ ਸਬੰਧੀ ਵਰਕਰਾਂ ਨਾਲ ਵਿਚਾਰਾਂ ਕਰਦਿਆਂ ਸਰਕਲ ਪ੍ਰਧਾਨ ਮਹਿਣਾ ਅਮਰਜੀਤ ਸਿੰਘ ਖ਼ਾਲਸਾ ਬੁੱਘੀਪੁਰਾ ਅਤੇ ਸਾਜਵੰਤ ਸਿੰਘ ਖ਼ਾਲਸਾ ਬੁੱਘੀਪੁਰਾ ਸੀਨੀਅਰ ਅਕਾਲੀ ਆਗੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਖੇਤਰੀ ਪਾਰਟੀ ਹੈ ਜਿਸ ਨੇ ਆਪਣੇ ਰਾਜ ਦਰਮਿਆਨ ਪੰਜਾਬ ਦੇ ਮੱਧ ਵਰਗੀ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਅਜਿਹੀਆਂ ਸਹੂਲਤਾਂ ਦਾ ਹਿੱਸਾ ਬਣਾਇਆ ਜਿਨ੍ਹਾਂ ਦੀ ਬਦੌਲਤ ਅੱਜ ਉਹ ਆਪਣੇ ਪਰਿਵਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਜਾ ਕੇ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਰੈਲੀਆਂ ਨੂੰ ਪੰਜਾਬ ਵਿਚ ਵੱਡਾ ਫ਼ਤਵਾ ਮਿਲ ਰਿਹਾ ਹੈ। ਉਨ੍ਹਾਂ ਹਲਕੇ ਦੇ ਤਮਾਮ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 9 ਸਤੰਬਰ ਨੂੰ ਧਰਮਕੋਟ ਦੀ ਦਾਣਾ ਮੰਡੀ ਵਿਚ ਪੰਜਾਬ ਬਚਾਓ ਰੈਲੀ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।