06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦੋਸ਼ੀ ਅਧਿਆਪਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ- ਅਸ਼ੋਕ ਸਭਰਵਾਲ

ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ‘ਇਕ ਅਧਿਆਪਕ ਜੋ ਬੱਚਿਆਂ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਜੇਕਰ ਅਧਿਆਪਕ ਹੀ ਹੈਵਾਨ ਬਣ ਜਾਵੇ ਤਾਂ ਕਿੰਨੀ ਸ਼ਰਮ ਦੀ ਗੱਲ ਹੈ ਅਤੇ ਇਸ ਤਰ੍ਹਾਂ ਪੂਰਾ ਅਧਿਆਪਕ ਵਰਗ ਹੀ ਬਦਨਾਮ ਹੋ ਜਾਂਦਾ ਹੈ।’

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ‘ਇਕ ਅਧਿਆਪਕ ਜੋ ਬੱਚਿਆਂ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਜੇਕਰ ਅਧਿਆਪਕ ਹੀ ਹੈਵਾਨ ਬਣ ਜਾਵੇ ਤਾਂ ਕਿੰਨੀ ਸ਼ਰਮ ਦੀ ਗੱਲ ਹੈ ਅਤੇ ਇਸ ਤਰ੍ਹਾਂ ਪੂਰਾ ਅਧਿਆਪਕ ਵਰਗ ਹੀ ਬਦਨਾਮ ਹੋ ਜਾਂਦਾ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੌਜਪੁਰ ਸਥਿਤ ਇਕ ਸਕੂਲ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਅਧਿਆਪਕਾ ਨੇ ਬੱਚੇ ਨਾਲ ਜੋ ਦੁਰ-ਵਿਵਹਾਰ ਕੀਤਾ ਹੈ ਉਸ ਨਾਲ ਇਨਸਾਨੀਅਤ ਅਤੇ ਅਧਿਆਪਕ ਵਰਗ ਦਾ ਸਿਰ ਨੀਵਾਂ ਹੁੰਦਾ ਹੈ। ਸਭਰਵਾਲ ਦਾ ਇਹ ਵੀ ਕਹਿਣਾ ਹੈ ਕਿ ਨਿਯਮ ਅਨੁਸਾਰ ਸਕੂਲ ਵਿਚ ਅਧਿਆਪਕ ਬੱਚੇ ਨੂੰ ਮਾਰ ਨਹੀਂ ਸਕਦੇ ਅਤੇ ਨਾ ਹੀ ਉਸ ਨੂੰ ਕੋਈ ਸਜ਼ਾ ਦੇ ਸਕਦੇ ਹਨ ਪਰ ਮੌਜਪੁਰ ਸਕੂਲ ਦੀ ਅਧਿਆਪਿਕਾ ਨੇ ਜੋ ਬੱਚੇ ਦੀ ਹਾਲਤ ਕੀਤੀ ਹੈ ਕਿ ਅੱਜ ਉਹ ਬੱਚਾ ਸਕੂਲ ਦਾ ਨਾਂਅ ਸੁਣ ਕੇ ਕੰਬ ਉੱਠਦਾ ਹੈ। ਸਭਰਵਾਲ ਦਾ ਇਹ ਵੀ ਕਹਿਣਾ ਹੈ ਕਿ ਅਧਿਆਪਕ ਵਿਰੁੱਧ ਕੇਸ ਦਰਜ ਕਰਕੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਲੀਮਾਰ ਬਾਗ ਦੇ ਸੀ ਤੇ ਡੀ ਬਲਾਕ ਵਿਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੇ ਪ੍ਰੋਜੈਕਟ ਦੀ ਹੋਈ ਸ਼ੁਰੂਆਤ ਆਉਣ ਵਾਲੇ... ਅਗਲੀ ਖ਼ਬਰ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ’ਚ ਮਨਾਇਆ ਅਧਿਆਪਕ ਦਿਵਸ
Ad Position 24