14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼੍ਰੋਮਣੀ ਅਕਾਲੀ ਦਲ ਵਲੋਂ ਮਿਲੇ ਮਾਣ-ਸਨਮਾਨ ਦਾ ਹਮੇਸ਼ਾ ਰਿਣੀ ਰਹਾਂਗਾ-ਰਜਿੰਦਰ ਸਿੰਘ ਢਿੱਲੋਂ

ਮੋਗਾ, 13 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਬੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮੋਗਾ, 13 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਬੀ.ਸੀ. ਕੈਨੇਡਾ ਦੇ ਅਕਾਲੀ ਲੀਡਰਸ਼ਿਪ ਵਲੋਂ ਦਿੱਤੇ ਸਨਮਾਨ ਨੂੰ ਮੈਂ ਹਮੇਸ਼ਾ ਆਪਣੇ ਦਿਲ ਵਿਚ ਰੱਖਾਂਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਢਿੱਲੋਂ ਮੋਗਾ ਨੇ ਬੀਤੇ ਦਿਨ ਸਰੀ ਵਿਖੇ ਇਕ ਛੋਟੇ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਸਾਂਝੇ ਕੀਤੇ। ਰਜਿੰਦਰ ਸਿੰਘ ਢਿੱਲੋਂ ਜੋ ਕਿ 1991 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਚੰਗੀ ਨਹੀਂ ਸੀ ਲੱਗ ਰਹੀ ਅਤੇ ਬਿਲਕੁਲ ਵੋਟਾਂ ਤੋਂ ਇਕ ਦਿਨ ਪਹਿਲਾਂ ਵੋਟਾਂ ਰੱਦ ਕਰ ਕੇ ਕੇਂਦਰ ਨੇ ਆਪਣੇ ਮੱਥੇ ‘ਤੇ ਨਾ ਮਿਟਣ ਵਾਲਾ ਕਲੰਕ ਲਵਾਇਆ ਸੀ। ਢਿੱਲੋਂ ਨੇ ਕਿਹਾ ਕਿ ਮੈਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਿਹਾ ਹਾਂ। ਭਾਵੇਂ ਕਿ ਮੈਨੂੰ ਦੋ ਦਹਾਕੇ ਤੋਂ ਵੱਧ ਦਾ ਸਮਾਂ ਐਡਮਿੰਟਨ (ਕੈਨੇਡਾ) ਵਿਖੇ ਆਇਆ ਨੂੰ ਹੋ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਸੀਨੇ ਵਿਚ ਧੜਕਦਾ ਹੈ। ਇਸ ਮੌਕੇ ਕਮਲਜੀਤ ਸਿੰਘ ਮੋਗਾ, ਕਰਤਾਰ ਸਿੰਘ ਸਰਪੰਚ ਬਹੋਨਾ, ਅਮਰ ਸਿੰਘ ਸਰਪੰਚ ਨੱਥੂਵਾਲਾ ਜਦੀਦ, ਸਤਨਾਮ ਸਿੰਘ ਦਾਤੇਵਾਲ, ਅਜਮੇਰ ਸਿੰਘ ਕੋਕਰੀ ਹੇਰਾਂ, ਵਿੱਕੀ ਧਾਲੀਵਾਲ, ਸਤਕਾਰ ਸਿੰਘ ਜਲਾਲਾਬਾਦ, ਗੁਰਮੀਤ ਸਿੰਘ, ਇੰਦਰਪਾਲ ਸਿੰਘ ਮੋਗਾ, ਲੱਕੀ ਗਿੱਲ, ਗੁਰਪ੍ਰਤਾਪ ਢਿੱਲੋਂ ਤੇ ਜਸਵੰਤ ਸਿੰਘ ਗਿੱਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ-ਜਥੇਦਾਰ ਤੀਰਥ ਸਿੰਘ ਮਾਹਲਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਡਰੋਨ ਸ਼ੋਅ ਕੱਲ੍ਹ -ਐਸ.ਡੀ.ਐਮ. ਗਗਨਦੀਪ
Ad Position 24