ਪੰਜਾਬ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ-ਜਥੇਦਾਰ ਤੀਰਥ ਸਿੰਘ ਮਾਹਲਾ
ਬਾਘਾ ਪੁਰਾਣਾ, 13 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਖੇਤੀ ਜਿਆਦਾਤਰ ਬਿਜਲੀ ’ਤੇ ਨਿਰਭਰ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਕਿਸਾਨਾਂ ਨੂੰ ਖੇਤਾਂ ਵਾਲੀ ਬਿਜਲੀ ਅੱਠ ਘੰਟੇ ਦੇਣ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਘਾ ਪੁਰਾਣਾ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਸਾਬਕਾ ਚੇਅਰਮੈਨ ਮੁਖਤਿਆਰ ਸਿੰਘ ਬਰਾੜ ਪੀ. ਏ.
ਬਾਘਾ ਪੁਰਾਣਾ, 13 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਖੇਤੀ ਜਿਆਦਾਤਰ ਬਿਜਲੀ ’ਤੇ ਨਿਰਭਰ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਕਿਸਾਨਾਂ ਨੂੰ ਖੇਤਾਂ ਵਾਲੀ ਬਿਜਲੀ ਅੱਠ ਘੰਟੇ ਦੇਣ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਘਾ ਪੁਰਾਣਾ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਸਾਬਕਾ ਚੇਅਰਮੈਨ ਮੁਖਤਿਆਰ ਸਿੰਘ ਬਰਾੜ ਪੀ.ਏ.ਸੀ. ਮੈਂਬਰ ਅਤੇ ਮੈਂਬਰ ਕੈਨੇਡਾ ਹਰਜਿੰਦਰ ਸਿੰਘ ਕਾਲੇਕੇ ਨੇ ਪੰਜਾਬ ਸਰਕਾਰ ਨੂੰ ਬਿਜਲੀ ਵਾਲੇ ਮਾਮਲੇ ’ਚ ਲੰਮੇ ਹੱਥੀਂ ਲੈਂਦੇ ਹੋਏ ਕੀਤਾ| ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਝੋਨਾ ਲਗਾਉਣ ਤੋਂ ਲੈ ਕੇ ਹੁਣ ਤੱਕ ਲਗਪਗ ਚਾਰ ਮਹੀਨਿਆਂ ’ਚ ਕਿਸਾਨਾਂ ਨੂੰ ਖੇਤਾਂ (ਮੋਟਰਾਂ) ਵਾਲੀ ਬਿਜਲੀ ਲੈਣ ਲਈ ਰੋਜ਼ਾਨਾ ਧਰਨੇ ਲਗਾਉਣੇ ਪੈ ਰਹੇ ਹਨ ਅਤੇ ਹਲਕਾ ਬਾਘਾ ਪੁਰਾਣੇ ਦਾ ਮੁੱਖ ਚੌਕ ਹੁਣ ਧਰਨੇ ਵਾਲੇ ਚੌਕ ਨਾਲ ਵੀ ਮਸ਼ਹੂਰ ਹੋ ਚੁੱਕਾ ਹੈ| ਉਨ੍ਹਾਂ ਕਿਹਾ ਕਿ ਇਹ ਉਹ ਹੀ ਮੁੱਖ ਮੰਤਰੀ ਭਗਵੰਤ ਮਾਨ ਹੈ ਜੋ ਲੋਕਾਂ ਤੋਂ ਵੋਟਾਂ ਪ੍ਰਾਪਤ ਕਰਨ ਲਈ ਸਟੇਜਾਂ ’ਤੇ ਕਾਗਜ਼ੀ ਦਾਅਵੇ ਕਰਦਾ ਸੀ ਕਿ ਖੇਤਾਂ ਵਾਲੀਆਂ ਮੋਟਰਾਂ ਬੰਦ ਕਰਨੀਆਂ ਪੈਣਗੀਆਂ ਕਿਉਂਕਿ ਖੇਤਾਂ ਨੂੰ ਪਾਣੀ ਹੀ ਇਨ੍ਹਾਂ ਮਿਲੇਗਾ ਪਰ ਅਸਲੀਅਤ ਇਹ ਹੈ ਕਿ ਬਿਜਲੀ ਨਾ ਆਉਣ ਕਾਰਨ ਖੇਤਾਂ ਵਾਲੀਆਂ ਮੋਟਰਾਂ ਹੁਣ ਵੀ ਬੰਦ ਹੀ ਹਨ| ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕੁਝ ’ਚ ਪਿੰਡ ਇਸ ਤਰ੍ਹਾਂ ਤੇ ਹਨ ਝੋਨੇ ਵਾਲੇ ਵਾਹਣ ਬਿਲਕੁਲ ਸੁੱਕੇ ਪਏ ਹਨ ਅਤੇ ਕਿਸਾਨ ਬਿਜਲੀ ਘਰ ਬਾਘਾ ਪੁਰਾਣਾ ਅਤੇ ਸ਼ਹਿਰ ਅੰਦਰ ਮੁੱਖ ਚੌਂਕ ’ਚ ਧਰਨੇ ਲਾ-ਲਾ ਕੇ ਅੱਕ ਥੱਕ ਚੁੱਕੇ ਹਨ ਪ ਰ ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਵੱਲ ਕੋਈ ਧਿਆਨ ਨਹੀਂ ਹੈ| ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ, ਚੇਅਰਮੈਨ ਮੁਖਤਿਆਰ ਸਿੰਘ ਬਰਾੜ ਪੀ.ਏ.ਸੀ. ਮੈਂਬਰ ਅਤੇ ਮੈਂਬਰ ਕੈਨੇਡਾ ਹਰਜਿੰਦਰ ਸਿੰਘ ਕਾਲੇਕੇ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਧਰਨੇ ਲਾ ਰਹੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ|