ਗਣੇਸ਼ ਚਤੁਰਥੀ ਮੌਕੇ ਮੁਕੰਦ ਪਬਲਿਕ ਸਕੂਲ ਵਿਖੇ ਸਮਾਗਮ
ਯਮੁਨਾਨਗਰ, 14 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗਣੇਸ਼ ਚਤੁਰਥੀ ਦੇ ਮੌਕੇ ‘ਤੇ ਨਗਰ ਨਿਗਮ ਦੀ ਸਵੱਛ ਭਾਰਤ ਮਿਸ਼ਨ ਟੀਮ ਨੇ ਮਾਡਲ ਟਾਊਨ ਦੇ ਮੁਕੰਦ ਪਬਲਿਕ ਸਕੂਲ ਵਿਖੇ ਗਣੇਸ਼ ਚਤੁਰਥੀ ਤੇ ਜ਼ੀਰੋ-ਵੇਸਟ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਮੇਅਰ ਸੁਮਨ ਬਾਹਮਣੀ ਤੇ ਨਗਰ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮਿੱਟੀ ਤੋਂ ਵਾਤਾਵਰਨ ਅਨੁਕੂਲ ਗਣੇਸ਼ ਮੂਰਤੀਆਂ ਬਣਾਉਂਦੇ ਹੋਏ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ।
ਯਮੁਨਾਨਗਰ, 14 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗਣੇਸ਼ ਚਤੁਰਥੀ ਦੇ ਮੌਕੇ ‘ਤੇ ਨਗਰ ਨਿਗਮ ਦੀ ਸਵੱਛ ਭਾਰਤ ਮਿਸ਼ਨ ਟੀਮ ਨੇ ਮਾਡਲ ਟਾਊਨ ਦੇ ਮੁਕੰਦ ਪਬਲਿਕ ਸਕੂਲ ਵਿਖੇ ਗਣੇਸ਼ ਚਤੁਰਥੀ ਤੇ ਜ਼ੀਰੋ-ਵੇਸਟ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਮੇਅਰ ਸੁਮਨ ਬਾਹਮਣੀ ਤੇ ਨਗਰ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮਿੱਟੀ ਤੋਂ ਵਾਤਾਵਰਨ ਅਨੁਕੂਲ ਗਣੇਸ਼ ਮੂਰਤੀਆਂ ਬਣਾਉਂਦੇ ਹੋਏ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਵੱਛ ਭਾਰਤ ਮਿਸ਼ਨ ਦੇ ਮਾਹਿਰ ਦੁਰਗੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਿੱਟੀ ਦੀਆਂ ਗਣੇਸ਼ ਮੂਰਤੀਆਂ ਵਾਤਾਵਰਨ ਅਨੁਕੂਲ ਹਨ ਅਤੇ ਉਨ੍ਹਾਂ ਦਾ ਵਿਸਰਜਨ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਨੁੱਖੀ ਲੜੀ ਰਾਹੀਂ ਭਗਵਾਨ ਗਣੇਸ਼ ਦੀ ਇਕ ਆਕਰਸ਼ਕ ਤਸਵੀਰ ਬਣਾਈ। ਉਨ੍ਹਾਂ ਵਿਦਿਆਰਥੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ, ਪੂਜਾ ਸਮੱਗਰੀ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਅਤੇ ਸਾਫ਼ ਅਤੇ ਹਰੇ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਕੀਤਾ।