ਹਿੰਦੀ ਦਿਵਸ ਮੌਕੇ ਐੱਸ.ਐੱਸ. ਪਬਲਿਕ ਸਕੂਲ ਟੋਹਾਣਾ ਵਿਖੇ ਸੁਲੇਖ ਮੁਕਾਬਲਾ ਕਰਵਾਇਆ
ਕਰੀਬ 400 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ, ਸੁੰਦਰ ਲਿਖਾਈ ਨੇ ਮੋਹਿਆ ਮਨ
ਟੋਹਾਣਾ, 14 ਸਤੰਬਰ (ਮਨਜੀਤ ਸਿੰਘ)- ਹਿੰਦੀ ਦਿਵਸ ਦੇ ਮੌਕੇ ’ਤੇ ਐੱਸ. ਐੱਸ.
ਟੋਹਾਣਾ, 14 ਸਤੰਬਰ (ਮਨਜੀਤ ਸਿੰਘ)- ਹਿੰਦੀ ਦਿਵਸ ਦੇ ਮੌਕੇ ’ਤੇ ਐੱਸ.ਐੱਸ. ਪਬਲਿਕ ਸਕੂਲ ਟੋਹਾਣਾ ਵਿਖੇ ਵਿਦਿਆਰਥੀਆਂ ਦਰਮਿਆਨ ਸੁਲੇਖ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਰੁਚੀ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸੁੰਦਰ ਤੇ ਸ਼ੁੱਧ ਲਿਖਾਈ ਪ੍ਰਤੀ ਜਾਗਰੂਕ ਕਰਨਾ ਸੀ। ਮੁਕਾਬਲੇ ਵਿੱਚ ਸਕੂਲ ਦੇ ਕਰੀਬ 400 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਆਪਣੀ ਸਾਫ਼-ਸੁਥਰੀ, ਸੁੰਦਰ ਤੇ ਆਕਰਸ਼ਕ ਲਿਖਾਈ ਰਾਹੀਂ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਬੱਚਿਆਂ ਵੱਲੋਂ ਅੱਖਰਾਂ ਦੀ ਸਪੱਸ਼ਟਤਾ, ਸ਼ਬਦਾਂ ਦੀ ਸ਼ੁੱਧਤਾ ਤੇ ਲਿਖਾਈ ਦੀ ਸੁਚੱਜੀ ਪੇਸ਼ਕਾਰੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਸੁੰਦਰ ਲਿਖਾਈ ਸਿਰਫ਼ ਅੱਖਰਾਂ ਨੂੰ ਸਜਾਉਣ ਦੀ ਕਲਾ ਨਹੀਂ, ਸਗੋਂ ਇਹ ਵਿਦਿਆਰਥੀ ਦੇ ਅਨੁਸ਼ਾਸਨ, ਸ਼ਖ਼ਸੀਅਤ ਤੇ ਸਿਰਜਣਾਤਮਕਤਾ ਦੀ ਵੀ ਪਛਾਣ ਹੁੰਦੀ ਹੈ। ਹਿੰਦੀ ਦਿਵਸ ਵਰਗੇ ਮੌਕੇ ਵਿਦਿਆਰਥੀਆਂ ਨੂੰ ਭਾਸ਼ਾ ਦੀ ਮਹੱਤਤਾ ਸਮਝਣ ਤੇ ਆਪਣੀ ਭਾਸ਼ਾ ਪ੍ਰਤੀ ਮਾਣ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੇਰਿਤ ਕਰਦੇ ਹਨ। ਸਕੂਲ ਵਿੱਚ ਮੁਕਾਬਲੇ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰੇ ਭਾਗੀਦਾਰਾਂ ਨੇ ਪੂਰੀ ਮਿਹਨਤ ਨਾਲ ਆਪਣੀ ਲਿਖਾਈ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਇਹ ਵੀ ਸੁਨੇਹਾ ਦਿੱਤਾ ਕਿ ਆਧੁਨਿਕ ਤਕਨਾਲੋਜੀ ਦੇ ਦੌਰ ਵਿੱਚ ਵੀ ਹੱਥ ਨਾਲ ਲਿਖਾਈ ਤੇ ਭਾਸ਼ਾ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਸਕੂਲ ਦੇ ਡਾਇਰੈਕਟਰ ਬਲਜੀਤ ਸਿੰਘ, ਮੁੱਖ ਅਧਿਆਪਕ ਧਰਮਪਾਲ ਸੈਣੀ, ਉਪ ਮੁੱਖ ਅਧਿਆਪਕਾ ਸ੍ਰੀਮਤੀ ਕਮਲੇਸ਼ ਰਾਣੀ ਤੇ ਸਮੂਹ ਅਧਿਆਪਕਾਂ ਵੱਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।