ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਹਿੰਦੀ ਦਿਵਸ ਮੌਕੇ ਲੇਖ ਅਤੇ ਕਵਿਤਾ ਪਾਠ ਮੁਕਾਬਲਾ ਕਰਵਾਇਆ
ਨਾਰਾਇਣਗੜ੍ਹ, 14 ਸਤੰਬਰ (ਪੀ ਸਿੰਘ)- ਸਰਕਾਰੀ ਕਾਲਜ ਨਾਰਾਇਣਗੜ੍ਹ ਵਿਚ ਹਿੰਦੀ ਦਿਵਸ ਦੇ ਮੌਕੇ ‘ਤੇ ਇਕ ਸਮਾਗਮ ਕਰਵਾਇਆ। ਪ੍ਰਿੰਸੀਪਲ ਰੋਹਿਤ ਕੁਮਾਰ ਦੇ ਨਿਰਦੇਸ਼ਨ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਕਵਿਤਾ ਪਾਠ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਨਾਰਾਇਣਗੜ੍ਹ, 14 ਸਤੰਬਰ (ਪੀ ਸਿੰਘ)- ਸਰਕਾਰੀ ਕਾਲਜ ਨਾਰਾਇਣਗੜ੍ਹ ਵਿਚ ਹਿੰਦੀ ਦਿਵਸ ਦੇ ਮੌਕੇ ‘ਤੇ ਇਕ ਸਮਾਗਮ ਕਰਵਾਇਆ। ਪ੍ਰਿੰਸੀਪਲ ਰੋਹਿਤ ਕੁਮਾਰ ਦੇ ਨਿਰਦੇਸ਼ਨ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਕਵਿਤਾ ਪਾਠ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰਿੰ. ਰੋਹਿਤ ਕੁਮਾਰ ਨੇ ਸਾਰੀਆਂ ਭਾਸ਼ਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤੇ ਐਲਾਨ ਕੀਤਾ ਕਿ ਮਾਤ ਭਾਸ਼ਾ ਸਭ ਤੋਂ ਵੱਧ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਰਾਹੀਂ ਵਿਦਿਆਰਥੀ ਆਪਣੀਆਂ ਭਾਵਨਾਵਾਂ ਨੂੰ ਸਭ ਤੋਂ ਆਸਾਨੀ ਨਾਲ ਪ੍ਰਗਟ ਕਰ ਸਕਦੇ ਹਨ। ਉਨ੍ਹਾਂ ਹਿੰਦੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਸ਼ਾਮਿਲ ਵੱਖ-ਵੱਖ ਸੰਗਠਨਾਂ ਦੇ ਕੰਮ ‘ਤੇ ਵੀ ਚਾਨਣਾ ਪਾਇਆ। ਇਸ ਦੌਰਾਨ ਭਾਸ਼ਣ ਮੁਕਾਬਲੇ ਵਿਚ ਮਹਿਕ ਬੀ. ਏ ਤੀਜੇ ਸਾਲ ਨੇ ਪਹਿਲਾ ਸਥਾਨ, ਸੁਮਿਤ ਤੇ ਸੰਜਨਾ ਬੀ. ਏ. ਦੂਜੇ ਸਾਲ ਨੇ ਸਾਂਝੇ ਤੌਰ ‘ਤੇ ਦੂਜਾ ਸਥਾਨ ਅਤੇ ਖੁਸ਼ੀ ਬੀ. ਏ. ਦੂਜੇ ਸਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਪਾਠ ਮੁਕਾਬਲੇ ਵਿਚ ਅਲਕਾ ਬੀ.ਏ. ਤੀਜੇ ਸਾਲ ਨੇ ਪਹਿਲਾ ਸਥਾਨ, ਸੰਜਨਾ ਬੀ.ਏ. ਪਹਿਲੇ ਸਾਲ ਨੇ ਦੂਜਾ ਸਥਾਨ ਅਤੇ ਮੋਨਾ ਬੀ.ਏ. ਤੀਜੇ ਸਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੌਰਾਨ ਬੋਲਦਿਆਂ ਡਾਇਰੈਕਟਰ ਪ੍ਰੋ. ਚੇਤਨ ਨੇ ਹਿੰਦੀ ’ਤੇ ਅੰਗਰੇਜ਼ੀ ਦੇ ਵਧ ਰਹੇ ਪ੍ਰਭਾਵ, ਮਿਆਰੀ ਹਿੰਦੀ ਸਥਾਪਤ ਕਰਨ ਦੀਆਂ ਚੁਣੌਤੀਆਂ ਤੇ ਤਕਨੀਕੀ ਸ਼ਬਦਾਵਲੀ ਦੀ ਘਾਟ ‘ਤੇ ਚਾਨਣਾ ਪਾਇਆ, ਭਾਸ਼ਾ ਪ੍ਰਤੀ ਨਿਰੰਤਰ ਜਾਗਰੂਕਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਅਭਿਸ਼ੇਕ ਨੇ ਕਿਹਾ ਕਿ ਹਿੰਦੀ ਸਿਰਫ਼ ਪ੍ਰਗਟਾਵੇ ਜਾਂ ਸੰਚਾਰ ਦਾ ਮਾਧਿਅਮ ਨਹੀਂ ਹੈ, ਸਗੋਂ ਸਾਡੀ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਹੈ ਅਤੇ ਨਵੇਂ ਬਣੇ ਰੁਜ਼ਗਾਰ ਦੇ ਮੌਕਿਆਂ ਲਈ ਇਕ ਮਜ਼ਬੂਤ ਨੀਂਹ ਵੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਰੋਜ਼ਾਨਾ ਜੀਵਨ ਦੇ ਨਾਲ-ਨਾਲ ਤਕਨੀਕੀ ਤੇ ਡਿਜੀਟਲ ਖੇਤਰਾਂ ਵਿਚ ਹਿੰਦੀ ਭਾਸ਼ਾ ਦੀ ਮਾਣ ਨਾਲ ਵਰਤੋਂ ਕਰਨ ਦਾ ਸਮੂਹਿਕ ਪ੍ਰਣ ਲਿਆ। ਉਨ੍ਹਾਂ ਨੇ ਭਵਿੱਖ ਵਿਚ ਰਾਸ਼ਟਰੀ ਭਾਸ਼ਾ ਦੇ ਪ੍ਰਚਾਰ ਤੇ ਵਿਕਾਸ ਲਈ ਸਮੂਹਿਕ ਪ੍ਰਣ ਲੈਣ ਦਾ ਸੱਦਾ ਦਿੱਤਾ। ਇਸ ਮੁਕਾਬਲੇ ਦੇ ਜੱਜ ਪ੍ਰੋ. ਸੁਮਨ ਲਤਾ, ਡਾ. ਨੀਲੂ ਤੇ ਡਾ. ਪ੍ਰਵੀਨ ਚੌਧਰੀ ਸਨ। ਪ੍ਰੋਗਰਾਮ ਦੇ ਅੰਤ ਵਿਚ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਅਭਿਸ਼ੇਕ ਨੇ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ।