14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਵਲੋਂ ਸ਼ਰਾਬ ਦਾ ਠੇਕਾ ਹਟਾਉਣ ਨੂੰ ਲੈ ਕੇ ਰੋਸ ਪ੍ਰਦਰਸ਼ਨ

ਯਮੁਨਾਨਗਰ, 14 ਸਤੰਬਰ, 2026 (ਗੁਰਦਿਆਲ ਸਿੰਘ ਨਿਮਰ)- ਅੱਜ ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਦੀ ਜ਼ਿਲ੍ਹਾ ਕਮੇਟੀ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਚਾਂਦਪੁਰ ਨੇੜੇ ਮੁਹੱਲਾ ਆਦਰਸ਼ ਨਗਰ ਕੈਂਪ ਨੇੜੇ ਰੇਲਵੇ ਅੰਡਰਪਾਸ ਨੇੜੇ ਰਿਹਾਇਸ਼ੀ ਖੇਤਰ ਤੋਂ ਸ਼ਰਾਬ ਦਾ ਠੇਕਾ ਹਟਾਉਣ ਦੀ ਮੰਗ ਕੀਤੀ ਗਈ। ਜ਼ਿਲ੍ਹਾ ਉਪ ਪ੍ਰਧਾਨ ਵੇਦਵਤੀ, ਸਕੱਤਰ ਰੇਖਾ ਸੈਣੀ, ਕੈਸ਼ੀਅਰ ਸੋਮਵਤੀ ਕੰਬੋਜ, ਸੁਨੀਤਾ ਨੇ ਮੰਗ ਪੱਤਰ ਸੌਂਪਿਆ ਕਿ ਉਪਰੋਕਤ ਜਗ੍ਹਾ ‘ਤੇ ਸ਼ਰਾਬ ਦਾ ਠੇਕਾ ਰਿਹਾਇਸ਼ੀ ਖੇਤਰ ਵਿਚ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਯਮੁਨਾਨਗਰ, 14 ਸਤੰਬਰ, 2026 (ਗੁਰਦਿਆਲ ਸਿੰਘ ਨਿਮਰ)- ਅੱਜ ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਦੀ ਜ਼ਿਲ੍ਹਾ ਕਮੇਟੀ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਚਾਂਦਪੁਰ ਨੇੜੇ ਮੁਹੱਲਾ ਆਦਰਸ਼ ਨਗਰ ਕੈਂਪ ਨੇੜੇ ਰੇਲਵੇ ਅੰਡਰਪਾਸ ਨੇੜੇ ਰਿਹਾਇਸ਼ੀ ਖੇਤਰ ਤੋਂ ਸ਼ਰਾਬ ਦਾ ਠੇਕਾ ਹਟਾਉਣ ਦੀ ਮੰਗ ਕੀਤੀ ਗਈ। ਜ਼ਿਲ੍ਹਾ ਉਪ ਪ੍ਰਧਾਨ ਵੇਦਵਤੀ, ਸਕੱਤਰ ਰੇਖਾ ਸੈਣੀ, ਕੈਸ਼ੀਅਰ ਸੋਮਵਤੀ ਕੰਬੋਜ, ਸੁਨੀਤਾ ਨੇ ਮੰਗ ਪੱਤਰ ਸੌਂਪਿਆ ਕਿ ਉਪਰੋਕਤ ਜਗ੍ਹਾ ‘ਤੇ ਸ਼ਰਾਬ ਦਾ ਠੇਕਾ ਰਿਹਾਇਸ਼ੀ ਖੇਤਰ ਵਿਚ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਨਵਾਦੀ ਮਹਿਲਾ ਸਮਿਤੀ ਨੇ ਠੇਕਾ ਰੱਦ ਕਰਵਾਉਣ ਲਈ ਜ਼ਿਲ੍ਹਾ ਪੱਧਰ ‘ਤੇ ਪ੍ਰਦਰਸ਼ਨ ਕੀਤਾ ਸੀ ਤੇ ਮੰਗ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਯਮੁਨਾਨਗਰ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਨੇ ਉਸੇ ਜਗ੍ਹਾ ‘ਤੇ ਦੋ ਦੁਕਾਨਾਂ ਛੱਡ ਕੇ ਇਸ ਨੂੰ ਸ਼ਿਫਟ ਕਰਵਾ ਦਿੱਤਾ ਪਰ ਕਲੋਨੀ ਵਾਸੀਆਂ ਦੀ ਸਮੱਸਿਆ ਉਹੀ ਬਣੀ ਹੋਈ ਹੈ ਕਿਉਂਕਿ ਦਿਨ ਤੇ ਸ਼ਾਮ ਨੂੰ ਠੇਕੇ ਦੇ ਸਾਹਮਣੇ ਸ਼ਰਾਬੀਆਂ ਦਾ ਇਕੱਠ ਰਹਿੰਦਾ ਹੈ ਜਿਸ ਕਾਰਨ ਔਰਤਾਂ, ਬੱਚਿਆਂ ਤੇ ਆਮ ਨਾਗਰਿਕਾਂ ਲਈ ਉਥੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜਨਵਾਦੀ ਮਹਿਲਾ ਸਮਿਤੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਇਸ ਉਪਰੋਕਤ ਠੇਕੇ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਜੋ ਔਰਤਾਂ, ਬੱਚਿਆਂ ਤੇ ਆਮ ਲੋਕਾਂ ਨੂੰ ਇਸ ਠੇਕੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਅੱਜ ਦੇ ਪ੍ਰਦਰਸ਼ਨ ਦੇ ਸਹਿ-ਸੰਸਥਾਪਕ ਮੀਨਾਕਸ਼ੀ, ਆਸ਼ਾ, ਵੇਦਵਤੀ ਰੋਸ਼ਨ, ਸਾਰੀਆ ਤੇ ਸੀ. ਆਈ. ਟੀ. ਯੂ. ਆਗੂ ਲਾਲ, ਰੇਖਾ ਸੈਣੀ, ਰਾਜੇਸ਼ਵਰੀ, ਬਬੀਤਾ, ਚੰਪਾਦੇਵੀ, ਸੋਮਵਤੀ ਕੰਬੋਜ, ਰਾਣੀ, ਸੁਨੀਤਾ ਤੇ ਅਕੀਲਾ ਨੇ ਮੀਟਿੰਗ ਵਿਚ ਹਿੱਸਾ ਲਿਆ ।
Ad Position 22
No active advertisement
ਪਿਛਲੀ ਖ਼ਬਰ ਅਧਿਕਾਰੀ ਜਨਤਕ ਹਿੱਤ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਣ-ਐੱਸ.ਡੀ.ਐਮ. ਆਕਾਸ਼ ਸ਼ਰਮਾ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਕਸਟੈਨਸ਼ਨ ਲੈਕਚਰ ਕਰਵਾਇਆ
Ad Position 24