ਮਹਿੰਦਰਾ ਗੱਡੀ ਵਿਚ ਵੱਛੇ ਲਿਜਾ ਰਹੇ ਤਿੰਨ ਜਣੇ ਟੋਹਾਣਾ ਪੁਲਿਸ ਵਲੋਂ ਕਾਬੂ
ਟੋਹਾਣਾ, 17 ਸਤੰਬਰ (ਮਨਜੀਤ ਸਿੰਘ)- ਗਊ-ਵੰਸ਼ ਦੀ ਤਸਕਰੀ ਅਤੇ ਗਊ-ਹੱਤਿਆ ਨੂੰ ਰੋਕਣ ਲਈ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਥਾਣਾ ਸ਼ਹਿਰੀ ਟੋਹਾਣਾ ਦੀ ਪੁਲਿਸ ਨੇ ਤਿੰਨ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇੱਕ ਗਊ ਅਤੇ ਇੱਕ ਸਾਨ੍ਹ ਬਰਾਮਦ ਕੀਤਾ ਹੈ। ਪੁਲਿਸ ਨੇ ਦੋਵੇਂ ਗਊ-ਵੰਸ਼ ਨੂੰ ਸੁਰੱਖਿਅਤ ਢੰਗ ਨਾਲ ਨੰਦੀ ਗਊਸ਼ਾਲਾ ਟੋਹਾਣਾ ਵਿਖੇ ਪਹੁੰਚਾ ਦਿੱਤਾ ਹੈ।
ਟੋਹਾਣਾ, 17 ਸਤੰਬਰ (ਮਨਜੀਤ ਸਿੰਘ)- ਗਊ-ਵੰਸ਼ ਦੀ ਤਸਕਰੀ ਅਤੇ ਗਊ-ਹੱਤਿਆ ਨੂੰ ਰੋਕਣ ਲਈ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਥਾਣਾ ਸ਼ਹਿਰੀ ਟੋਹਾਣਾ ਦੀ ਪੁਲਿਸ ਨੇ ਤਿੰਨ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇੱਕ ਗਊ ਅਤੇ ਇੱਕ ਸਾਨ੍ਹ ਬਰਾਮਦ ਕੀਤਾ ਹੈ। ਪੁਲਿਸ ਨੇ ਦੋਵੇਂ ਗਊ-ਵੰਸ਼ ਨੂੰ ਸੁਰੱਖਿਅਤ ਢੰਗ ਨਾਲ ਨੰਦੀ ਗਊਸ਼ਾਲਾ ਟੋਹਾਣਾ ਵਿਖੇ ਪਹੁੰਚਾ ਦਿੱਤਾ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰੌਸ਼ਨ ਕੁਮਾਰ ਪੁੱਤਰ ਕਾਮੇਸ਼ਵਰ ਰਾਵਤ, ਰੌਸ਼ਨ ਸ਼ਾਹ ਪੁੱਤਰ ਦੀਪਲਾਲ ਸ਼ਾਹ ਅਤੇ ਅਮਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਤਿੰਨੇ ਜਣੇ ਜੇ.ਜੇ. ਕਾਲੋਨੀ, ਇੰਦਰਪੁਰੀ, ਨਵੀਂ ਦਿੱਲੀ ਦੇ ਰਹਿਣ ਵਾਲੇ ਦੱਸੇ ਗਏ ਹਨ। ਥਾਣਾ ਸ਼ਹਿਰੀ ਟੋਹਾਣਾ ਦੇ ਮੁਖੀ ਉਪ-ਨਿਰੀਖਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਪ-ਨਿਰੀਖਕ ਰਾਜਮਲ ਦੀ ਅਗਵਾਈ ਹੇਠ ਪੁਲਿਸ ਟੀਮ 15-16 ਸਤੰਬਰ ਦੀ ਦਰਮਿਆਨੀ ਰਾਤ ਨੂੰ ਬੱਸ ਅੱਡਾ ਟੋਹਾਣਾ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਮਹਿੰਦਰਾ ਵੀਰੋ ਗੱਡੀ ਵਿਚ ਪਸ਼ੂ ਲੱਦ ਕੇ ਹਿਸਾਰ ਵੱਲ ਲਿਜਾਏ ਜਾ ਰਹੇ ਹਨ। ਇਤਲਾਹ ਮਿਲਣ ’ਤੇ ਪੁਲਿਸ ਟੀਮ ਨੇ ਟੋਹਾਣਾ-ਹਿਸਾਰ ਸੜਕ ’ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਬਰਾਮਦ ਕੀਤੇ ਦੋਵੇਂ ਪਸ਼ੂਆਂ ਨੂੰ ਨੰਦੀ ਗਊਸ਼ਾਲਾ ਟੋਹਾਣਾ ਵਿਖੇ ਸੁਰੱਖਿਅਤ ਪਹੁੰਚਾ ਦਿੱਤਾ। ਇਸ ਸਬੰਧੀ ਥਾਣਾ ਸ਼ਹਿਰੀ ਟੋਹਾਣਾ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਬੂ ਕੀਤੇ ਤਿੰਨਾਂ ਜਣਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।