17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪ੍ਰਭਾਕਰ ਨਿਊ ਟਾਊਨ ਸੈਕਟਰ-13 ਫੇਜ਼-2 ਵਿੱਚ ਸੜਕਾਂ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ

ਟੋਹਾਣਾ, 17 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੇ ਪ੍ਰਸਿੱਧ ਪ੍ਰਭਾਕਰ ਨਿਊ ਟਾਊਨ ਸੈਕਟਰ-13 ਫੇਜ਼-2 ਵਿੱਚ ਸੜਕਾਂ ਦੇ ਨਿਰਮਾਣ ਕਾਰਜ ਦਾ ਅੱਜ ਵਿਧੀਵਤ ਸ਼ੁਭ ਆਰੰਭ ਕੀਤਾ ਗਿਆ। ਕਾਲੋਨੀ ਦੇ ਐੱਮ.

Ad Position 21
No active advertisement
ਪ੍ਰਭਾਕਰ ਨਿਊ ਟਾਊਨ ਸੈਕਟਰ 13 ਦੇ ਐੱਮ.ਡੀ. ਐਡਵੋਕੇਟ ਵਿਕਰਮ ਪ੍ਰਭਾਕਰ ਪੂਜਾ-ਅਰਚਨਾ ਉਪਰੰਤ ਨਾਰੀਅਲ ਤੋੜ ਕੇ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ। ਤਸਵੀਰ : ਮਨਜੀਤ ਸਿੰਘ ਟੋਹਾਣਾ 18-09-2026
ਟੋਹਾਣਾ, 17 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੇ ਪ੍ਰਸਿੱਧ ਪ੍ਰਭਾਕਰ ਨਿਊ ਟਾਊਨ ਸੈਕਟਰ-13 ਫੇਜ਼-2 ਵਿੱਚ ਸੜਕਾਂ ਦੇ ਨਿਰਮਾਣ ਕਾਰਜ ਦਾ ਅੱਜ ਵਿਧੀਵਤ ਸ਼ੁਭ ਆਰੰਭ ਕੀਤਾ ਗਿਆ। ਕਾਲੋਨੀ ਦੇ ਐੱਮ.ਡੀ. ਐਡਵੋਕੇਟ ਵਿਕਰਮ ਪ੍ਰਭਾਕਰ ਨੇ ਪੂਜਾ-ਅਰਚਨਾ ਉਪਰੰਤ ਨਾਰੀਅਲ ਤੋੜ ਕੇ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪੰਡਿਤ ਵਾਸੂਦੇਵ ਸ਼ਰਮਾ ਵੱਲੋਂ ਪੂਜਾ-ਅਰਚਨਾ ਕਰਵਾਈ ਗਈ। ਇਸ ਮੌਕੇ ਐੱਮ.ਡੀ. ਵਿਕਰਮ ਪ੍ਰਭਾਕਰ ਨੇ ਕਾਲੋਨੀ ਵਾਸੀਆਂ, ਪਲਾਟ ਧਾਰਕਾਂ ਤੇ ਸ਼ਹਿਰ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਫੇਜ਼-2 ਵਿੱਚ ਵੀ ਫੇਜ਼-1 ਦੀ ਤਰ੍ਹਾਂ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫੇਜ਼-1 ਦੀਆਂ ਸੜਕਾਂ ਦਾ ਨਿਰਮਾਣ ਗੁਣਵੱਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ, ਉਸੇ ਤਰ੍ਹਾਂ ਫੇਜ਼-2 ਦੀਆਂ ਸੜਕਾਂ ਵੀ ਮਿਆਰੀ ਢੰਗ ਨਾਲ ਬਣਾਈਆਂ ਜਾਣਗੀਆਂ। ਸੜਕ ਨਿਰਮਾਣ ਦਾ ਕੰਮ ਕਰ ਰਹੀ ਹਿਸਾਰ ਦੀ ਸਾਗਰ ਕੰਸਟਰਕਸ਼ਨ ਕੰਪਨੀ ਦੇ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਫੇਜ਼-2 ਵਿੱਚ ਸੜਕਾਂ ਆਰ.ਸੀ.ਸੀ. ਤਕਨੀਕ ਨਾਲ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐੱਮ.ਡੀ. ਵਿਕਰਮ ਪ੍ਰਭਾਕਰ ਵੱਲੋਂ ਕੰਪਨੀ ਨੂੰ ਸੜਕ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀਆਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਕਰਮ ਪ੍ਰਭਾਕਰ ਨੇ ਕਿਹਾ ਕਿ ਪ੍ਰਭਾਕਰ ਨਿਊ ਟਾਊਨ ਟੋਹਾਣਾ ਵਿੱਚ ਯੋਜਨਾਬੱਧ ਢੰਗ ਨਾਲ ਵਿਕਸਤ ਕੀਤਾ ਜਾ ਰਿਹਾ ਰਿਹਾਇਸ਼ੀ ਖੇਤਰ ਹੈ। ਇੱਥੇ ਸ਼ੁੱਧ ਵਾਤਾਵਰਨ, ਖੁੱਲ੍ਹੀਆਂ ਥਾਵਾਂ, ਚੌੜੀਆਂ ਤੇ ਪੱਕੀਆਂ ਸੜਕਾਂ, ਬਿਜਲੀ ਤੇ ਪਾਣੀ ਦੀ ਨਿਰਵਿਘਨ ਸਪਲਾਈ, ਸੀਵਰੇਜ ਪ੍ਰਬੰਧ, ਰੁੱਖਾਂ ਤੇ ਹਰਿਆਵਲ ਦੇ ਨਾਲ-ਨਾਲ ਸੁਰੱਖਿਆ ਦੇ ਪ੍ਰਬੰਧਾਂ ਵੱਲ ਵੀ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਾਊਨਸ਼ਿਪ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੈ ਤੇ ਇੱਥੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਫੇਜ਼-2 ਦੀਆਂ ਨਵੀਆਂ ਸੜਕਾਂ ਬਣਨ ਨਾਲ ਕਾਲੋਨੀ ਵਾਸੀਆਂ ਤੇ ਪਲਾਟ ਧਾਰਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਨੰਦ ਕਿਸ਼ੋਰ ਗਰਗ, ਸਤੀਸ਼ ਗੋਇਲ, ਸੁਨੀਲ ਜਾਂਗੜਾ, ਜੋਗਿੰਦਰ ਨੈਨ, ਨਿਸ਼ਾਂਤ ਕਾਮਰਾ, ਸੁਰੇਸ਼ ਪਟਵਾਰੀ, ਨਸੀਬ ਗੋਇਲ, ਡਿੰਕੀ ਚੁੱਘ, ਡੀ.ਪੀ. ਗਰਗ, ਦੇਵਿੰਦਰ ਬਾਂਸਲ ਬੱਲੀ, ਲਾਭ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਲੋਨੀ ਵਾਸੀ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਓਜ਼ੋਨ ਦਿਵਸ ਮਨਾਇਆ ਅਗਲੀ ਖ਼ਬਰ ਮਹਿੰਦਰਾ ਗੱਡੀ ਵਿਚ ਵੱਛੇ ਲਿਜਾ ਰਹੇ ਤਿੰਨ ਜਣੇ ਟੋਹਾਣਾ ਪੁਲਿਸ ਵਲੋਂ ਕਾਬੂ
Ad Position 24