22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਤੀਜੀ ਭਾਸ਼ਾ ਵਜੋਂ ਵਿਦਿਆਰਥੀ ਨੇ ਚੁਣੀ ਪੰਜਾਬੀ, ਸਕੂਲ ਨੇ ਜ਼ਬਰਦਸਤੀ ਸੰਸਕ੍ਰਿਤ ਪੜ੍ਹਨ ਲਈ ਕੀਤਾ ਮਜਬੂਰ ਦਿੱਲੀ ਹਾਈ ਕੋਰਟ ਵਲੋਂ ਫ਼ਿਲਹਾਲ ਵਿਦਿਆਰਥੀ ਨੂੰ ਰਾਹਤ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਦਿੱਲੀ ਹਾਈਕੋਰਟ ਨੇ ਇੱਕ ਅਹਿਮ ਫ਼ੈਸਲੇ ਵਿਚ ਉਸ ਵਿਦਿਆਰਥੀ ਨੂੰ ਪ੍ਰੀਖਿਆਵਾਂ ਲਈ ਵੱਡੀ ਰਾਹਤ ਦਿੱਤੀ ਹੈ, ਜਿਸ ਨੂੰ ਸਕੂਲ ਵਿਚ ਅਧਿਆਪਕਾਂ ਦੀ ਘਾਟ ਕਾਰਨ ਪੰਜਾਬੀ ਦੀ ਜਗ੍ਹਾ ਜ਼ਬਰਦਸਤੀ ਸੰਸਕ੍ਰਿਤ ਵਿਸ਼ਾ ਪੜ੍ਹਨ ਲਈ ਮਜਬੂਰ ਕੀਤਾ ਗਿਆ ਸੀ। ਵਿਦਿਆਰਥੀ ਨੇ ਤੀਜੀ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਨੂੰ ਚੁਣਿਆ ਸੀ ਪਰ ਸਕੂਲ ਕੋਲ ਪੰਜਾਬੀ ਦਾ ਕੋਈ ਅਧਿਆਪਕ ਮੌਜੂਦ ਨਹੀਂ ਸੀ।

Ad Position 21
No active advertisement
ਅਜੀਤ ਡੈਸਕ 22-09-2026
ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਦਿੱਲੀ ਹਾਈਕੋਰਟ ਨੇ ਇੱਕ ਅਹਿਮ ਫ਼ੈਸਲੇ ਵਿਚ ਉਸ ਵਿਦਿਆਰਥੀ ਨੂੰ ਪ੍ਰੀਖਿਆਵਾਂ ਲਈ ਵੱਡੀ ਰਾਹਤ ਦਿੱਤੀ ਹੈ, ਜਿਸ ਨੂੰ ਸਕੂਲ ਵਿਚ ਅਧਿਆਪਕਾਂ ਦੀ ਘਾਟ ਕਾਰਨ ਪੰਜਾਬੀ ਦੀ ਜਗ੍ਹਾ ਜ਼ਬਰਦਸਤੀ ਸੰਸਕ੍ਰਿਤ ਵਿਸ਼ਾ ਪੜ੍ਹਨ ਲਈ ਮਜਬੂਰ ਕੀਤਾ ਗਿਆ ਸੀ। ਵਿਦਿਆਰਥੀ ਨੇ ਤੀਜੀ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਨੂੰ ਚੁਣਿਆ ਸੀ ਪਰ ਸਕੂਲ ਕੋਲ ਪੰਜਾਬੀ ਦਾ ਕੋਈ ਅਧਿਆਪਕ ਮੌਜੂਦ ਨਹੀਂ ਸੀ। ਅਧਿਆਪਕ ਨਾ ਹੋਣ ਕਰਕੇ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀ ਨੂੰ ਪੰਜਾਬੀ ਦੀ ਬਜਾਏ ਸੰਸਕ੍ਰਿਤ ਵਿਸ਼ਾ ਅਲਾਟ ਕਰ ਦਿੱਤਾ। ਵਿਦਿਆਰਥੀ ਨੇ ਇਸ ਫ਼ੈਸਲੇ ਖ਼ਿਲਾਫ਼ ਹਾਈਕੋਰਟ ਦਾ ਦਰਵਾਜਾ ਖੜਕਾਇਆ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਦਿਆਰਥੀ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਤੇ ਉਸ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਵੱਡੀ ਰਾਹਤ ਪ੍ਰਦਾਨ ਕੀਤੀ। ਵਿਦਿਆਰਥੀਆਂ ਨੇ ਆਪਣੀ ਤੀਜੀ ਭਾਸ਼ਾ ਵਜੋਂ ਪੰਜਾਬੀ ਨੂੰ ਚੁਣਿਆ ਸੀ ਪਰ ਸਕੂਲ ਕੋਲ ਪੰਜਾਬੀ ਦੇ ਅਧਿਆਪਕ ਨਾ ਹੋਣ ਕਾਰਨ, ਸਕੂਲ ਨੇ ਬਿਨਾਂ ਕਿਸੇ ਪੂਰਵ ਯੋਜਨਾ ਜਾਂ ਬੱਚਿਆਂ ਦੀ ਸਹਿਮਤੀ ਦੇ ਉਨ੍ਹਾਂ ਨੂੰ ਸੰਸਕ੍ਰਿਤ ਵਿਸ਼ਾ ਪੜ੍ਹਨ ਲਈ ਕਹਿ ਦਿੱਤਾ। ਅਦਾਲਤ ਨੇ ਸਪਸ਼ਟ ਕੀਤਾ ਕਿ ਸਕੂਲ ਵਿੱਚ ਬੁਨਿਆਦੀ ਢਾਂਚੇ ਜਾਂ ਸਟਾਫ਼ (ਅਧਿਆਪਕਾਂ) ਦੀ ਘਾਟ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਨਹੀਂ ਭੁਗਤਣਾ ਪਵੇਗਾ। ਅਦਾਲਤ ਨੇ ਵਿਦਿਆਰਥੀ ਨੂੰ ਪ੍ਰੀਖਿਆਵਾਂ ਵਿਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਉਸ ਦਾ ਅਕਾਦਮਿਕ ਸਾਲ ਖ਼ਰਾਬ ਨਾ ਹੋਵੇ। ਹਾਈਕੋਰਟ ਨੇ ਫ਼ਿਲਹਾਲ ਵਿਦਿਆਰਥੀ ਨੂੰ ਰਾਹਤ ਦਿੰਦੇ ਹੋਏ ਅਗਲੀ ਸੁਣਵਾਈ ਤਕ ਸੰਸਕ੍ਰਿਤ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਛੋਟ ਦੇ ਦਿੱਤੀ ਹੈ। ਮਾਮਲੇ ਦੀ ਸੁਣਵਾਈ 28 ਸਤੰਬਰ ਨੂੰ ਹੋਏਗੀ।
Ad Position 22
No active advertisement
ਪਿਛਲੀ ਖ਼ਬਰ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਅਕਤੂਬਰ ਤੋਂ ਅਗਲੀ ਖ਼ਬਰ ਅਖਿਲ ਭਾਰਤੀ ਅਧਿਆਤਮਿਕ ਸਮਿਤੀ ਨੇ ਸ਼ਾਂਤੀ ਤੇ ਏਕਤਾ ਦਾ ਦਿੱਤਾ ਸੰਦੇਸ਼
Ad Position 24