ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਵਿਖੇ ਵੀਰ ਸ਼ਹੀਦੀ ਦਿਵਸ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ’ਤੇ ਭਾਸ਼ਨ ਮੁਕਾਬਲੇ ਕਰਵਾਏ
ਨਾਰਾਇਣਗੜ੍ਹ, 22 ਸਤੰਬਰ (ਪੀ ਸਿੰਘ)-ਹਰਿਆਣਾ ਵੀਰ ਸ਼ਹੀਦੀ ਦਿਵਸ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ‘ਤੇ ਇਤਿਹਾਸ ਵਿਭਾਗ ਅਧੀਨ ਪ੍ਰਿੰ. ਰੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਨਾਰਾਇਣਗੜ੍ਹ ਵਿਖੇ ਇਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ।
ਨਾਰਾਇਣਗੜ੍ਹ, 22 ਸਤੰਬਰ (ਪੀ ਸਿੰਘ)-ਹਰਿਆਣਾ ਵੀਰ ਸ਼ਹੀਦੀ ਦਿਵਸ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ‘ਤੇ ਇਤਿਹਾਸ ਵਿਭਾਗ ਅਧੀਨ ਪ੍ਰਿੰ. ਰੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਨਾਰਾਇਣਗੜ੍ਹ ਵਿਖੇ ਇਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ 185 7 ਦੀ ਕ੍ਰਾਂਤੀ ਵਿਚ ਰਾਓ ਤੁਲਾ ਰਾਮ ਦੇ ਯੋਗਦਾਨ ਅਤੇ ਜੀਵਨ ਸੰਘਰਸ਼ ਅਤੇ ਭਾਰਤ ਦੀ ਆਜ਼ਾਦੀ ਲਈ ਸ਼ਹੀਦਾਂ ਦੇ ਯੋਗਦਾਨ, ਭਗਤ ਸਿੰਘ ਦੀ ਸ਼ਹਾਦਤ ਅਤੇ ਜੀਵਨ ਸੰਘਰਸ਼ ਨਾਲ ਸੰਬੰਧਿਤ ਵਿਸ਼ੇ ਰੱਖੇ ਗਏ ਸਨ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰ. ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਵਿਦਿਆਰਥੀਆਂ ਲਈ ਇਨਕਲਾਬੀਆਂ, ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਅਤੇ ਸੰਘਰਸ਼ ਦੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਰਾਸ਼ਟਰ ਦੀ ਸੇਵਾ ਅਤੇ ਲੋਕ ਭਲਾਈ ਲਈ ਕੰਮ ਕਰ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਾਚੀਨ, ਮੱਧਯੁਗੀ ਅਤੇ ਆਧੁਨਿਕ ਸਮੇਂ ਦੇ ਇਤਿਹਾਸਕ ਪਹਿਲੂਆਂ ‘ਤੇ ਵੀ ਚਰਚਾ ਕੀਤੀ। ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਰਾਓ ਤੁਲਾ ਰਾਮ ਅਤੇ ਹਰਿਆਣਾ ਦੇ ਆਜ਼ਾਦੀ ਘੁਲਾਟੀਆਂ, ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਹੋਰ ਦੇਸ਼ ਭਗਤਾਂ ਦੇ ਯੋਗਦਾਨ ਅਤੇ ਦੇਸ਼ ਦੇ ਸ਼ਾਨਦਾਰ ਇਤਿਹਾਸ ਤੋਂ ਜਾਣੂ ਕਰਵਾਇਆ। ਮਹੱਤਵਪੂਰਨ ਦਿਵਸ ਸਮਾਰੋਹ ਕਮੇਟੀ ਦੇ ਕਨਵੀਨਰ ਨੇ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਸਿਰਫ਼ ਸ਼ਹੀਦਾਂ ਦੀ ਬਹਾਦਰੀ ਨੂੰ ਯਾਦ ਕਰਨ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ। ਇਸ ਮੌਕੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਪ੍ਰੋ. ਨਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਅਤੇ ਇਤਿਹਾਸਕ ਵਿਸ਼ਿਆਂ ਬਾਰੇ ਜਾਣਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਭਾਸ਼ਣ ਮੁਕਾਬਲੇ ਵਿਚ ਈਸ਼ਾ (ਐਮ. ਕਾਮ) ਅਤੇ ਰਿਤਿਕੇਸ਼ (ਐਮ. ਏ. ਇਤਿਹਾਸ) ਨੇ ਪਹਿਲਾ ਸਥਾਨ, ਅੰਜਨਾ (ਐਮ. ਏ. ਇਤਿਹਾਸ) (ਪਹਿਲਾ ਸਾਲ) ਨੇ ਦੂਜਾ ਸਥਾਨ ਅਤੇ ਸੰਧਿਆ (ਐਮ. ਏ. ਇਤਿਹਾਸ) ਤੀਜਾ ਸਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਸਫਲ ਪ੍ਰੋਗਰਾਮ ਵਿਚ ਇਤਿਹਾਸ ਵਿਭਾਗ ਦੇ ਪ੍ਰੋ. ਮ੍ਰਿਦੁਲ ਢੀਂਗਰਾ, ਪ੍ਰੋ. ਰੋਹਿਤ ਕੁਮਾਰ ਅਤੇ ਡਾ. ਬਲਦੇਵ ਸਿੰਘ ਨੇ ਯੋਗਦਾਨ ਪਾਇਆ। ਇਸ ਮੌਕੇ ਪ੍ਰੋ. ਸੁਭਾਸ਼ ਕੁਮਾਰ ਅਤੇ ਡਾ. ਸਤੀਸ਼ ਕੁਮਾਰ ਵੀ ਮੌਜੂਦ ਸਨ।