ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵਲੋਂ ਸਾਹਿਤਕ ਇਕੱਤਰਤਾ
ਪ੍ਰੋਗਰਾਮ ’ਚ ਦੋ ਪੁਸਤਕਾਂ ਦੀ ਹੋਈ ਘੁੰਡ ਚੁਕਾਈ
ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਆਈ.
ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਆਈ.ਟੀ.ਓ. ਵਿਖੇ ਸਾਹਿਤਕ ਇਕੱਤਰਤਾ ਕਰਵਾਈ ਗਈ ਜਿਸ ਵਿਚ ਮੁੱਖ ਮਹਿਮਾਨ ਪ੍ਰੋ. ਮਨਜੀਤ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਸਨ ਅਤੇ ਪ੍ਰਧਾਨਗੀ ਪ੍ਰੋ. ਜਸਪਾਲ ਕੌਰ ਨੇ ਕੀਤੀ। ਇਸ ਮੌਕੇ ਕੁਲਵੰਤ ਕੌਰ ਨਾਰੰਗ ਨੇ ਕਹਾਣੀ, ਜਸਵੰਤ ਸਿੰਘ ਸੇਖਵਾਂ ਨੇ ਗ਼ਜ਼ਲ, ਡਾ. ਨੀਲਮ ਅਰੋੜਾ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਮਾਹੌਲ ਬਣਾਇਆ। ਇਸ ਮੌਕੇ ਜਸਵੰਤ ਸਿੰਘ ਸੇਖਵਾਂ ਅਤੇ ਰਾਜਿੰਦਰ ਸਿਆਲ ਦੀਆਂ ਲਿਖੀਆਂ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ। ਇਸ ਪੁਸਤਕ ਬਾਰੇ ਡਾ. ਮਨਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਜਸਪਾਲ ਕੌਰ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਪ੍ਰੋਗਰਾਮ ਹੋਣੇ ਚਾਹੀਦੇ ਹਨ। ਅਖੀਰ ਵਿਚ ਮੰਚ ਦੇ ਵਿੱਤ ਸਕੱਤਰ ਮਿਸਰਦੀਪ ਭਾਟੀਆ ਨੇ ਸਭਾ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੰਚ ਦੀਆਂ ਸਮੁੱਚੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੰਚ ਦਾ ਸੰਚਾਲਨ ਡਾ. ਕਮਲਜੀਤ ਨੇ ਬਾਖੂਬੀ ਨਾਲ ਕੀਤਾ। ਇਸ ਪ੍ਰੋਗਰਾਮ ਵਿਚ ਜਗਦੀਪ ਸਿੰਘ ਗਿੱਲ (ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਦੇ ਅਫਸਰ, ਜਗਦੀਸ਼ ਸਿੰਘ ਸੋਨ, ਸਿਮਰਨ ਕੌਰ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ।