26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਗਰ ਨਿਗਮ ਦੀ ਟੀਮ ਨੇ ਨਿਊ ਹਮੀਦਾ ਕਾਲੋਨੀ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ

ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਹਿੱਸੇ ਵਜੋਂ ਨਗਰ ਨਿਗਮ ਦੀ ਟੀਮ ਨੇ ਵਾਰਡ ਨੰਬਰ 15 ਦੀ ਨਿਊ ਹਮੀਦਾ ਕਾਲੋਨੀ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ। ਮੁੱਖ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ, ਵਾਰਡ ਕੌਂਸਲਰ ਮਨੂੰ ਕ੍ਰਿਸ਼ਨ ਸਿੰਗਲਾ ਤੇ ਸਨੇਹ ਸੇਵਾ ਟਰੱਸਟ ਦੀ ਸੰਸਥਾਪਕ ਮਮਤਾ ਸੇਨ ਨੇ ਆਲੇ-ਦੁਆਲੇ ਦੀ ਸਫ਼ਾਈ ਕਰਕੇ ਮੁਹਿੰਮ ਦਾ ਉਦਘਾਟਨ ਕੀਤਾ।

Ad Position 21
No active advertisement
ਅਜੀਤ ਡੈਸਕ 27-09-2026
ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਹਿੱਸੇ ਵਜੋਂ ਨਗਰ ਨਿਗਮ ਦੀ ਟੀਮ ਨੇ ਵਾਰਡ ਨੰਬਰ 15 ਦੀ ਨਿਊ ਹਮੀਦਾ ਕਾਲੋਨੀ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ। ਮੁੱਖ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ, ਵਾਰਡ ਕੌਂਸਲਰ ਮਨੂੰ ਕ੍ਰਿਸ਼ਨ ਸਿੰਗਲਾ ਤੇ ਸਨੇਹ ਸੇਵਾ ਟਰੱਸਟ ਦੀ ਸੰਸਥਾਪਕ ਮਮਤਾ ਸੇਨ ਨੇ ਆਲੇ-ਦੁਆਲੇ ਦੀ ਸਫ਼ਾਈ ਕਰਕੇ ਮੁਹਿੰਮ ਦਾ ਉਦਘਾਟਨ ਕੀਤਾ। ਮੁਹਿੰਮ ਦੌਰਾਨ ਨਗਰ ਨਿਗਮ ਦੀਆਂ ਸਫਾਈ ਟੀਮਾਂ ਨੇ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਸਫਾਈ ਕੀਤੀ। ਇਸ ਦੌਰਾਨ ਕਾਲੋਨੀ ਦੀਆਂ ਨਾਲੀਆਂ ਦੀ ਵੀ ਵਿਆਪਕ ਸਫਾਈ ਕੀਤੀ ਗਈ। ਕੌਂਸਲਰ ਮਨੂੰ ਕ੍ਰਿਸ਼ਨ ਸਿੰਗਲਾ ਅਤੇ ਮੁੱਖ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ ਨੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਸੈਨੀਟੇਸ਼ਨ ਇੰਸਪੈਕਟਰ ਸਤਬੀਰ ਸਿੰਘ, ਆਕਾਸ਼ ਕੁਮਾਰ, ਦੁਰਗੇਸ਼ ਕੁਮਾਰ, ਗਗਨ ਬੇਨੀਵਾਲ, ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਤੇ ਸਥਾਨਕ ਵਸਨੀਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਯੁਵਾ ਕਲੱਬ ਵੱਲੋਂ ਮੁਫ਼ਤ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਹੱਸੂ ਪਿੰਡ ’ਚ ਐਚ. ਐਮ. ਈ. ਐਲ. ਵੱਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਮੇਗਾ ਸਿਹਤ ਜਾਂਚ ਕੈਂਪ
Ad Position 24