ਵਿਦਿਆਰਥੀਆਂ ਨੇ ਸਿਖਲਾਈ ਰਾਹੀਂ ਆਧੁਨਿਕ ਤਕਨੀਕੀ ਹੁਨਰ ਹਾਸਿਲ ਕੀਤੇ
ਯਮੁਨਾਨਗਰ, 1 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਵਿਭਾਗ ਅਤੇ ਸਿਖਲਾਈ ਤੇ ਰੁਜ਼ਗਾਰ ਸੈੱਲ ਵਲੋਂ ਸਾਂਝੇ ਤੌਰ ‘ਤੇ ਕਰਵਾਏ ‘ਏ. ਆਈ ਪ੍ਰੋਂਪਟਿੰਗ, ਆਟੋਮੇਸ਼ਨ ਤੇ ਨੋ-ਕੋਡ ਡਿਵੈਲਪਮੈਂਟ’ ਵਿਸ਼ੇ ‘ਤੇ ਦੋ-ਰੋਜ਼ਾ ਵਰਕਸ਼ਾਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਏ.
ਯਮੁਨਾਨਗਰ, 1 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਵਿਭਾਗ ਅਤੇ ਸਿਖਲਾਈ ਤੇ ਰੁਜ਼ਗਾਰ ਸੈੱਲ ਵਲੋਂ ਸਾਂਝੇ ਤੌਰ ‘ਤੇ ਕਰਵਾਏ ‘ਏ.ਆਈ ਪ੍ਰੋਂਪਟਿੰਗ, ਆਟੋਮੇਸ਼ਨ ਤੇ ਨੋ-ਕੋਡ ਡਿਵੈਲਪਮੈਂਟ’ ਵਿਸ਼ੇ ‘ਤੇ ਦੋ-ਰੋਜ਼ਾ ਵਰਕਸ਼ਾਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਏ.ਆਈ. ਚੈਟਬੋਟਸ, ‘ਨੋ-ਕੋਡ’ ਵੈੱਬਸਾਈਟ ਡਿਵੈਲਪਮੈਂਟ ਤੇ ਆਟੋਮੇਸ਼ਨ ਬਾਰੇ ਕੀਮਤੀ ਤੇ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ। ਦੂਜੇ ਦਿਨ ਦੇ ਸੈਸ਼ਨ ਦੌਰਾਨ, ਏ.ਆਈ. ਟ੍ਰੇਨਰ ਅੰਜਲੀ ਬਖਸ਼ੀ ਨੇ ਵਿਦਿਆਰਥੀਆਂ ਨੂੰ ਏ.ਆਈ. ਚੈਟਬੋਟ ਬਣਾਉਣ ਬਾਰੇ ਸੇਧ ਦਿੱਤੀ ਤੇ ਚੈਟਬੋਟਸ ਦੀ ਉਪਯੋਗਤਾ ਅਤੇ ਮੌਜੂਦਾ ਡਿਜੀਟਲ ਯੁੱਗ ਵਿਚ ਇਨ੍ਹਾਂ ਦੀ ਵਧਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮਾਹਿਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵਿਵਹਾਰਕ ਅਭਿਆਸ ਰਾਹੀਂ ਚੈਟਬੋਟ ਬਣਾਉਣ ਦੀ ਪ੍ਰਕਿਰਿਆ ਸਿੱਖੀ। ਉਨ੍ਹਾਂ ਨੇ ਇਹ ਵੀ ਸਮਝਿਆ ਕਿ ਚੈਟਬੋਟ ਸਿੱਖਿਆ, ਕਾਰੋਬਾਰ, ਗਾਹਕ ਸੇਵਾ ਅਤੇ ਵੱਖ-ਵੱਖ ਡਿਜੀਟਲ ਕਾਰਜਾਂ ਵਰਗੇ ਖੇਤਰਾਂ ਵਿਚ ਕਿਵੇਂ ਲਾਹੇਵੰਦ ਹੋ ਸਕਦੇ ਹਨ। ਵਰਕਸ਼ਾਪ ਵਿਚ ‘ਨੋ-ਕੋਡ’ ਵੈੱਬ ਡਿਵੈਲਪਮੈਂਟ ਦੀ ਵਿਵਹਾਰਕ ਸਿਖਲਾਈ ਵੀ ਸ਼ਾਮਿਲ ਸੀ। ਇਸ ਮੌਕੇ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਏ.ਆਈ ਅਤੇ ਆਧੁਨਿਕ ਡਿਜੀਟਲ ਸਾਧਨਾਂ ਨੂੰ ਸਿਰਫ਼ ਸਿਧਾਂਤਕ ਤੌਰ ‘ਤੇ ਸਮਝਣ ਦੀ ਬਜਾਏ, ਉਨ੍ਹਾਂ ਦੀ ਵਰਤੋਂ ਕਰਕੇ ਸਿੱਖਣ ਦਾ ਮੌਕਾ ਮਿਲਿਆ। ਸਮਾਗਮ ਦੌਰਾਨ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨਜ਼ ਵਿਭਾਗ ਦੇ ਮੁਖੀ ਡਾ. ਕਿਰਨਪਾਲ ਸਿੰਘ ਵਿਰਕ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿਚ ਡਾ. ਰਜਿੰਦਰ ਸਿੰਘ ਵੋਹਰਾ, ਡਾ. ਤਿਲਕ ਰਾਜ ਦੇ ਨਾਲ-ਨਾਲ ਕੰਪਿਊਟਰ ਸਾਇੰਸ ਵਿਭਾਗ ਤੇ ਪਲੇਸਮੈਂਟ ਸੈੱਲ ਦੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ।