01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦਾਮਲਾ ਪੋਲੀਟੈਕਨਿਕ ਦੀ ਐਨ. ਐਸ. ਐਸ. ਯੂਨਿਟ ਨੇ ਗਊ ਸੇਵਾ ਕੀਤੀ

ਯਮੁਨਾਨਗਰ, 1 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਯਮੁਨਾਨਗਰ ਦੀ ਐਨ. ਐਸ.

Ad Position 21
No active advertisement
ਅਜੀਤ ਡੈਸਕ 02-10-2026
ਯਮੁਨਾਨਗਰ, 1 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਯਮੁਨਾਨਗਰ ਦੀ ਐਨ. ਐਸ. ਐਸ. ਇਕਾਈ ਨੇ ਸੇਵਾ ਸੰਕਲਪ ਅਭਿਆਨ ਤਹਿਤ ਅੱਜ ਐਨ. ਐਸ. ਐਸ. ਪ੍ਰੋਗਰਾਮ ਅਫਸਰ ਰਿਚਾ ਖਰਬੰਦਾ ਨਾਲ ਤਾਲਮੇਲ ਕਰਕੇ ਗਊਸ਼ਾਲਾ ਦਾਮਲਾ ਦਾ ਦੌਰਾ ਕੀਤਾ। ਇਸ ਦੌਰਾਨ ਸਾਰੇ ਐਨ. ਐਸ. ਐਸ. ਵਲੰਟੀਅਰਾਂ ਨੇ ਲਗਭਗ 150 ਗਾਵਾਂ ਨੂੰ ਕੇਲੇ ਅਤੇ ਚਾਰਾ ਖੁਆਇਆ ਤੇ ਗਊ ਸੇਵਾ ਕੀਤੀ। ਇਸ ਸੇਵਾ ਕਾਰਜ ਨੂੰ ਅੱਗੇ ਵਧਾਉਣ ਵਿਚ ਐਨ. ਐਸ. ਐਸ. ਦੇ ਅਭਿਗਿਆਨ ਭਾਟੀਆ, ਪੁਸ਼ਪਿੰਦਰ ਤੇ ਅਨੁਜ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਤੋਂ ਬਾਅਦ ਸਾਰੇ ਵਲੰਟੀਅਰਾਂ ਨੇ ਮੰਦਰ ਵਿਚ ਪੂਜਾ ਕੀਤੀ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਅਫਸਰ ਰਿਚਾ ਖਰਬੰਦਾ ਨੇ ਕਿਹਾ ਕਿ ਐਨ. ਐਸ. ਐਸ. ਯੂਨਿਟ ‘ਸੇਵਾ ਸੰਕਲਪ ਅਭਿਆਨ’ ਦੇ ਹਿੱਸੇ ਵਜੋਂ ਵੱਖ-ਵੱਖ ਸੇਵਾ ਗਤੀਵਿਧੀਆਂ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸ: ਇੰਦਰਜੀਤ ਸਿੰਘ ਭੱਟੀ - ਕੌਮੀ ਸਵੈ-ਇੱਛਤ ਖ਼ੂਨਦਾਨ ਦਿਵਸ- 118 ਕਿਲੋ ਦਾ ‘ਮੋਟੂ’ ਬਣਿਆ 110 ਵਾਰ ਦਾ ਮਹਾਂਦਾਨੀ ਤੀਹ... ਅਗਲੀ ਖ਼ਬਰ ਵਿਦਿਆਰਥੀਆਂ ਨੇ ਸਿਖਲਾਈ ਰਾਹੀਂ ਆਧੁਨਿਕ ਤਕਨੀਕੀ ਹੁਨਰ ਹਾਸਿਲ ਕੀਤੇ
Ad Position 24