03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡੀ. ਸੀ. ਪ੍ਰੀਤੀ ਦੀ ਅਗਵਾਈ ਹੇਠ ਹੋਈ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ

ਯਮੁਨਾਨਗਰ, 2 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡਿਪਟੀ ਕਮਿਸ਼ਨਰ ਪ੍ਰੀਤੀ ਦੀ ਪ੍ਰਧਾਨਗੀ ਹੇਠ ਮੱਛੀ ਪਾਲਣ ਵਿਭਾਗ ਦੀ ਇਕ ਮੀਟਿੰਗ ਹੋਈ। ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਦਿਲਬਾਗ ਸਿੰਘ ਨੇ ਡਿਪਟੀ ਕਮਿਸ਼ਨਰ ਪ੍ਰੀਤੀ ਨੂੰ ਜ਼ਿਲ੍ਹੇ ਵਿਚ ਪੰਚਾਇਤਾਂ ਅਧੀਨ ਤਲਾਬਾਂ ਨੂੰ ਲੀਜ਼ ‘ਤੇ ਦੇਣ ਨਾਲ ਸੰਬੰਧਿਤ ਪ੍ਰਗਤੀ ਤੇ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ।

Ad Position 21
No active advertisement
ਅਜੀਤ ਡੈਸਕ 03-10-2026
ਯਮੁਨਾਨਗਰ, 2 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡਿਪਟੀ ਕਮਿਸ਼ਨਰ ਪ੍ਰੀਤੀ ਦੀ ਪ੍ਰਧਾਨਗੀ ਹੇਠ ਮੱਛੀ ਪਾਲਣ ਵਿਭਾਗ ਦੀ ਇਕ ਮੀਟਿੰਗ ਹੋਈ। ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਦਿਲਬਾਗ ਸਿੰਘ ਨੇ ਡਿਪਟੀ ਕਮਿਸ਼ਨਰ ਪ੍ਰੀਤੀ ਨੂੰ ਜ਼ਿਲ੍ਹੇ ਵਿਚ ਪੰਚਾਇਤਾਂ ਅਧੀਨ ਤਲਾਬਾਂ ਨੂੰ ਲੀਜ਼ ‘ਤੇ ਦੇਣ ਨਾਲ ਸੰਬੰਧਿਤ ਪ੍ਰਗਤੀ ਤੇ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ । ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 196 ਪੰਚਾਇਤੀ ਤਲਾਬ ਮੱਛੀ ਪਾਲਣ ਲਈ ਢੁਕਵੇਂ ਪਾਏ ਗਏ ਸਨ ਜਿਨ੍ਹਾਂ ਦੀ ਸੂਚੀ ਪੰਚਾਇਤ ਵਿਭਾਗ ਨੂੰ ਦਿੱਤੀ ਗਈ ਸੀ ਜਿਸ ‘ਤੇ ਕਾਰਵਾਈ ਕੀਤੀ ਗਈ ਤੇ ਸੰਬੰਧਿਤ ਗ੍ਰਾਮ ਪੰਚਾਇਤਾਂ ਵਲੋਂ ਪੰਚਾਇਤੀ ਤਲਾਬਾਂ ਨੂੰ ਲੀਜ਼ ‘ਤੇ ਦੇਣ ਲਈ ਪ੍ਰਸਤਾਵ ਪਾਸ ਕਰਕੇ ਸੰਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਰਾਹੀਂ ਵਿਭਾਗ ਨੂੰ ਭੇਜੇ ਗਏ। ਪ੍ਰਾਪਤ ਪ੍ਰਸਤਾਵਾਂ ਦੇ ਆਧਾਰ ‘ਤੇ, ਮੱਛੀ ਪਾਲਣ ਵਿਭਾਗ ਨੇ ਸੰਬੰਧਿਤ ਤਲਾਬਾਂ ਦਾ ਨਿਰੀਖਣ ਅਤੇ ਮੁਲਾਂਕਣ ਕੀਤਾ ਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੁੱਲ 91 ਤਲਾਬਾਂ ਦੀ ਕੀਮਤ ਨਿਲਾਮੀ ਲਈ ਨਿਰਧਾਰਤ ਕੀਤੀ ਗਈ ਹੈ। ਬਾਕੀ 105 ਤਲਾਬਾਂ ਦੇ ਮੁਲਾਂਕਣ ਲਈ ਪੰਚਾਇਤ ਵਿਭਾਗ ਦੇ ਪ੍ਰਸਤਾਵ ਲੰਬਿਤ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਤਲਾਬਾਂ ਦੀ ਲੀਜ਼ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਜਲਦੀ ਪੂਰਾ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਪੰਚਾਇਤੀ ਤਲਾਬਾਂ ਨੂੰ ਮੱਛੀ ਪਾਲਣ ਅਧੀਨ ਲਿਆ ਕੇ ਮੱਛੀ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇ। ਮੀਟਿੰਗ ਵਿਚ ਸੀ. ਐਮ. ਜੀ. ਜੀ. ਏ. ਅਭਿਸ਼ਰੂਤੀ, ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਦਿਲਬਾਗ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕਲਾਂਗ ਅਧਿਕਾਰ ਮੰਚ ਨੇ ਉਪ-ਮੰਡਲ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਕੁਰੂਕਸ਼ੇਤਰ ’ਚ 23 ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਸਟਾਰਟਅੱਪ ਲਈ ਪਲੇਟਫਾਰਮ ਮਿਲੇਗਾ: ਵਿਸ਼ਰਾਮ ਕੁਮਾਰ ਮੀਣਾ
Ad Position 24