ਵਿਕਲਾਂਗ ਅਧਿਕਾਰ ਮੰਚ ਨੇ ਉਪ-ਮੰਡਲ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ
ਰਤੀਆ, 2 ਅਕਤੂਬਰ (ਬੇਅੰਤ ਕੌਰ ਮੰਡੇਰ)- ਵਿਕਲਾਂਗ ਅਧਿਕਾਰ ਮੰਚ ਦੀ ਬਲਾਕ ਕਮੇਟੀ ਨੇ ਉਪ-ਮੰਡਲ ਮੈਜਿਸਟਰੇਟ ਰਤੀਆ ਰਾਹੀਂ ਹਰਿਆਣਾ ਜਨਗਣਨਾ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਹੈ, ਜਿਸ ’ਚ ਮੰਗ ਕੀਤੀ ਗਈ ਹੈ ਕਿ 2027 ਦੀ ਜਨਗਣਨਾ ’ਚ ਸਾਰੇ ਅਪਾਹਜਾਂ ਦੀ ਲਾਜ਼ਮੀ ਗਿਣਤੀ ਕੀਤੀ ਜਾਵੇ। ਜ਼ਿਲ੍ਹਾ ਸਕੱਤਰ ਕਰਮਜੀਤ ਸਿੰਘ ਪਦਮ ਨੇ ਕਿਹਾ ਕਿ 2027 ਦੀ ਜਨਗਣਨਾ ਵਿਚ ਅਪਾਹਜਾਂ ਦੀ ਗਿਣਤੀ ਲਈ ਪ੍ਰਸਤਾਵਿਤ ਸ਼੍ਰੇਣੀਆਂ ਵਿਚ ਕੀਤੀਆਂ ਗਈਆਂ ਭੁੱਲਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਮੰਨਦੇ ਹਨ।
ਰਤੀਆ, 2 ਅਕਤੂਬਰ (ਬੇਅੰਤ ਕੌਰ ਮੰਡੇਰ)- ਵਿਕਲਾਂਗ ਅਧਿਕਾਰ ਮੰਚ ਦੀ ਬਲਾਕ ਕਮੇਟੀ ਨੇ ਉਪ-ਮੰਡਲ ਮੈਜਿਸਟਰੇਟ ਰਤੀਆ ਰਾਹੀਂ ਹਰਿਆਣਾ ਜਨਗਣਨਾ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਹੈ, ਜਿਸ ’ਚ ਮੰਗ ਕੀਤੀ ਗਈ ਹੈ ਕਿ 2027 ਦੀ ਜਨਗਣਨਾ ’ਚ ਸਾਰੇ ਅਪਾਹਜਾਂ ਦੀ ਲਾਜ਼ਮੀ ਗਿਣਤੀ ਕੀਤੀ ਜਾਵੇ। ਜ਼ਿਲ੍ਹਾ ਸਕੱਤਰ ਕਰਮਜੀਤ ਸਿੰਘ ਪਦਮ ਨੇ ਕਿਹਾ ਕਿ 2027 ਦੀ ਜਨਗਣਨਾ ਵਿਚ ਅਪਾਹਜਾਂ ਦੀ ਗਿਣਤੀ ਲਈ ਪ੍ਰਸਤਾਵਿਤ ਸ਼੍ਰੇਣੀਆਂ ਵਿਚ ਕੀਤੀਆਂ ਗਈਆਂ ਭੁੱਲਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਮੰਨਦੇ ਹਨ। ਜਦੋਂ ਕਿ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ ਦੀ ਅਨੁਸੂਚੀ 21 ਸਥਿਤੀਆਂ ਨੂੰ ‘ਨਿਰਧਾਰਿਤ ਅਪੰਗਤਾਵਾਂ’ ਵਜੋਂ ਮਾਨਤਾ ਦਿੰਦੀ ਹੈ। ਸੂਬਾ ਪ੍ਰਧਾਨ ਸੁਰੇਂਦਰ ਕੁਮਾਰ ਨੇ ਕਿਹਾ ਕਿ ਪ੍ਰਸਤਾਵਿਤ 9-ਸ਼੍ਰੇਣੀ ਪ੍ਰਣਾਲੀ ਇਸ ਕਾਨੂੰਨੀ ਅਤੇ ਸਮਾਜਿਕ ਹਕੀਕਤ ਨੂੰ ਢੁਕਵੇਂ ਢੰਗ ਨਾਲ ਹਾਸਲ ਕਰਨ ’ਚ ਅਸਫਲ ਰਹਿੰਦੀ ਹੈ। ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਔਟਿਜ਼ਮ ਸਪੈਕਟ੍ਰਮ ਡਿਸਆਰਡਰ, ਖਾਸ ਸਿੱਖਣ ਅਸਮਰਥਤਾਵਾਂ, ਬੌਣੇਪਣ, ਕੋੜ੍ਹ ਤੋਂ ਠੀਕ ਹੋਏ ਵਿਅਕਤੀ ਤੇ ਬੌਲ਼ੇ-ਅੰਨ੍ਹੇਪਣ ਸਮੇਤ ਕਈ ਅਪੰਗਤਾਵਾਂ ਵਰਗੀਆਂ ਸਥਿਤੀਆਂ ਨੂੰ ਵੱਖਰੇ ਤੌਰ ’ਤੇ ਦਸਤਾਵੇਜ਼ੀ ਰੂਪ ਵਿਚ ਦਰਜ ਨਹੀਂ ਕੀਤਾ ਗਿਆ ਹੈ। ਬਲਾਕ ਪ੍ਰਧਾਨ ਟੇਕ ਚੰਦ ਨੇ ਮੰਗ ਕੀਤੀ ਕਿ ਆਰ.ਪੀ.ਡਬਲਯੂ.ਡੀ. ਐਕਟ ਅਧੀਨ ਮਾਨਤਾ ਪ੍ਰਾਪਤ ਸਾਰੀਆਂ 21 ਅਪੰਗਤਾਵਾਂ ਨੂੰ ਜਨਗਣਨਾ 2027 ਲਈ ਅਪੰਗਤਾ ਪ੍ਰਸ਼ਨਾਵਲੀ ਵਿਚ ਵੱਖਰੇ ਤੌਰ ’ਤੇ ਦਰਜ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਪੱਪਲ ਕੁਮਾਰ, ਛਿੰਦਰਪਾਲ, ਸੁਖਪਾਲ ਸਿੰਘ, ਕੁੰਦਨ ਲਾਲ, ਪੰਮਾ ਰਾਮ, ਮੰਗਤ ਰਾਮ, ਰਾਜੇਸ਼ ਕੁਮਾਰ, ਪਿਆਰਾ ਸਿੰਘ, ਨਰਾਇਣ ਸਿੰਘ, ਬਾਜ ਚੰਦ ਆਦਿ ਹਾਜ਼ਰ ਸਨ।