ਟ੍ਰੈਫ਼ਿਕ ਟੀਮ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ 154 ਚਲਾਨ
ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਨਾਰਥਨ ਰੇਂਜ ਟ੍ਰੈਫ਼ਿਕ ਟੀਮ ਵਲੋਂ ਉਸਾਰੀ ਅਤੇ ਮਲਬੇ ਦੀ ਸਮੱਗਰੀ ਨੂੰ ਬਿਨਾਂ ਢਕੇ ਲਿਜਾਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਨਾਰਥਨ ਰੇਂਜ ਟ੍ਰੈਫ਼ਿਕ ਟੀਮ ਵਲੋਂ ਉਸਾਰੀ ਅਤੇ ਮਲਬੇ ਦੀ ਸਮੱਗਰੀ ਨੂੰ ਬਿਨਾਂ ਢਕੇ ਲਿਜਾਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਤੇ ਡਾ. ਸਚਿਨ ਕੁਮਾਰ ਸਿੰਗਲ ਆਈ.ਪੀ.ਐਸ., ਡੀ.ਸੀ.ਪੀ. (ਨਾਰਥਨ ਰੇਂਜ) ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਵਿਚ ਉਨ੍ਹਾਂ ਗੱਡੀਆਂ ਵਿਰੁੱਧ ਕਾਰਵਾਈ ਕੀਤੀ ਗਈ ਜੋ ਉਸਾਰੀ ਤੇ ਮਲਬੇ ਦੀ ਸਮੱਗਰੀ ਖੁੱਲ੍ਹੇ ਤੌਰ ’ਤੇ ਲੈ ਕੇ ਜਾ ਰਹੇ ਸਨ, ਕਿਉਂਕਿ ਅਜਿਹਾ ਕਰਨ ਨਾਲ ਸੜਕ ’ਤੇ ਚੱਲਣ ਵਾਲਿਆਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਪ੍ਰਦੂਸ਼ਣ ਵੀ ਵਧਦਾ ਹੈ। ਇਸ ਮੁਹਿੰਮ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 154 ਚਾਲਾਨ ਕੱਟੇ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮੁੱਖ ਤੌਰ ’ਤੇ ਉਦੇਸ਼ ਸੜਕਾਂ ’ਤੇ ਵੇਸਟ ਸਮੱਗਰੀ ਡਿੱਗਣ ਤੋਂ ਰੋਕਿਆ ਜਾਵੇ ਅਤੇ ਵਾਤਾਵਰਨ ਨੂੰ ਵੀ ਸਾਫ਼-ਸੁਥਰਾ ਰੱਖਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦਾ ਖ਼ਤਰਾ ਨਾ ਮਹਿਸੂਸ ਹੋਵੇ।