06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਝੋਨੇ ਦੀ ਖਰੀਦ ਦੇ ਮੁੱਦੇ ’ਤੇ ਸ਼ਾਹਬਾਦ ਮਾਰਕੰਡਾ ਜਾਣੋਂ ਰੋਕੇ ਕਿਸਾਨ ਆਗੂ

ਡੱਬਵਾਲੀ, 6 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਖਰੀਦ ਦੇ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸ਼ਾਹਬਾਦ ਮਾਰਕੰਡਾ ਪੁੱਜਣ ਦੇ ਸੱਦੇ ਮਗਰੋਂ ਖੇਤਰ ਵਿੱਚ ਪੁਲੀਸ ਨੇ ਕਿਸਾਨ ਆਗੂਆਂ ਦੇ ਘਰਾਂ ਮੁਹਰੇ ਰਾਤ ਤੋਂ ਹੀ ਤਾਇਨਾਤੀ ਕਰ ਦਿੱਤੀ। ਪਿੰਡ ਸ਼ੇਰਗੜ੍ਹ ਵਿੱਚ ਰਾਸ਼ਟਰੀ ਕਿਸਾਨ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ ਦੇ ਘਰ ਦੇ ਬਾਹਰ ਵੀ ਪੁਲੀਸ ਅਮਲਾ ਤਾਇਨਾਤ ਰਿਹਾ।

Ad Position 21
No active advertisement
ਅਜੀਤ ਡੈਸਕ 07-10-2026
ਡੱਬਵਾਲੀ, 6 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਖਰੀਦ ਦੇ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸ਼ਾਹਬਾਦ ਮਾਰਕੰਡਾ ਪੁੱਜਣ ਦੇ ਸੱਦੇ ਮਗਰੋਂ ਖੇਤਰ ਵਿੱਚ ਪੁਲੀਸ ਨੇ ਕਿਸਾਨ ਆਗੂਆਂ ਦੇ ਘਰਾਂ ਮੁਹਰੇ ਰਾਤ ਤੋਂ ਹੀ ਤਾਇਨਾਤੀ ਕਰ ਦਿੱਤੀ। ਪਿੰਡ ਸ਼ੇਰਗੜ੍ਹ ਵਿੱਚ ਰਾਸ਼ਟਰੀ ਕਿਸਾਨ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ ਦੇ ਘਰ ਦੇ ਬਾਹਰ ਵੀ ਪੁਲੀਸ ਅਮਲਾ ਤਾਇਨਾਤ ਰਿਹਾ। ਅੱਜ ਸਵੇਰੇ ਕਰੀਬ ਛੇ ਵਜੇ ਸ਼ਾਹਬਾਦ ਮਾਰਕੰਡਾ ਜਾਣ ਲਈ ਹੋਰ ਕਿਸਾਨ ਭਾਟੀ ਦੇ ਘਰ ਪੁੱਜੇ। ਪੁਲੀਸ ਦੀ ਤਾਇਨਾਤੀ ਦਾ ਪਤਾ ਲੱਗਣ ‘ਤੇ ਹੋਰ ਕਿਸਾਨ ਆਗੂ ਵੀ ਉੱਥੇ ਇਕੱਠੇ ਹੋ ਗਏ। ਇਸ ਕਰਕੇ ਕਿਸਾਨ ਸ਼ਾਹਬਾਦ ਲਈ ਰਵਾਨਾ ਨਹੀਂ ਹੋ ਸਕੇ। ਭਾਟੀ ਨੇ ਦੱਸਿਆ ਕਿ ਕਿਸਾਨਾਂ ਦੀ ਗਿਣਤੀ ਵਧਣ ਉਪਰੰਤ ਪੁਲੀਸ ਨੇ ਘਰ ਤੋਂ ਕੁਝ ਦੂਰੀ ‘ਤੇ ਆਪਣਾ ਵਾਹਨ ਖੜ੍ਹਾ ਕਰ ਦਿੱਤਾ। ਕਿਸਾਨਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਝੋਨੇ, ਨਰਮੇ-ਕਪਾਹ ਤੇ ਬਾਜਰੇ ਦੀ ਖਰੀਦ ਦੇ ਅਜੇ ਤੱਕ ਪੁਖ਼ਤਾ ਪ੍ਰਬੰਧ ਨਹੀਂ ਹੋਏ। ਉਨ੍ਹਾਂ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਇੱਕ ਹਫ਼ਤਾ ਹੋਰ ਖੋਲ੍ਹਣ, ਸ਼ੈਲਰਾਂ ਦਾ ਖਰੀਦ ਕੋਟਾ ਜਾਰੀ ਕਰਨ ਤੇ ਸੀ.ਸੀ.ਆਈ. ਰਾਹੀਂ ਨਰਮੇ ਦੀ ਖਰੀਦ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਜਗਦੀਪ ਸਿੰਘ, ਬਲਕਰਨ ਸਿੰਘ, ਡਾ. ਖੁਸ਼ਦੀਪ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਜਗਦੇਵ ਸਿੰਘ, ਸ਼ਿਵਚਰਨ ਸਿੰਘ ਸਰਪੰਚ, ਲਾਭ ਸਿੰਘ, ਦਵਿੰਦਰ ਸਿੰਘ, ਬਲਾ ਸਿੰਘ, ਕੁਲਜਿੰਦਰ ਸਿੰਘ, ਪਰਮਜੀਤ ਸਿੰਘ ਤੇ ਇੰਦਰ ਸਿੰਘ ਸਮੇਤ ਕਈ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵੇਦਾਂਤਾ ਪਾਵਰ ਨੇ ਦੂਜੀ ਤਿਮਾਹੀ ਵਿੱਚ ਦਰਜ ਕੀਤੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਵਿਕਰੀ ਅਗਲੀ ਖ਼ਬਰ ਪਿੰਡ ਫਤਿਹਪੁਰੀ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ
Ad Position 24