18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਿਗਮ ਦੀ ਟੀਮ ਨੇ ਮਹਾਰਾਣਾ ਪ੍ਰਤਾਪ ਚੌਕ ਤੋਂ ਲੈ ਕੇ ਕਨ੍ਹੱਈਆ ਚੌਕ ਤੱਕ ਹਟਾਏ ਨਾਜਾਇਜ਼ ਕਬਜ਼ੇ

ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸ਼ਹਿਰ ਦੀਆਂ ਸੜਕਾਂ ਨੂੰ ਕਬਜ਼ੇ ਤੋਂ ਮੁਕਤ ਕਰਨ ਤੇ ਸੁਚਾਰੂ ਆਵਾਜਾਈ ਪ੍ਰਣਾਲੀ ਬਣਾਈ ਰੱਖਣ ਲਈ ਨਗਰ ਨਿਗਮ ਨੇ ਮਹਾਰਾਣਾ ਪ੍ਰਤਾਪ ਚੌਕ ਤੋਂ ਕਨ੍ਹਈਆ ਚੌਕ ਤੱਕ ਇਕ ਕਬਜ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੈਨੀਟੇਸ਼ਨ ਇੰਸਪੈਕਟਰ ਪ੍ਰਦੀਪ ਦਹੀਆ ਦੀ ਅਗਵਾਈ ਵਾਲੀ ਇਕ ਟੀਮ ਨੇ ਕਾਰਵਾਈ ਕੀਤੀ ਤੇ ਕਬਜ਼ੇ ਹਟਾਏ ਨਾਲ ਹੀ ਸੜਕ ਕਿਨਾਰੇ ਲੱਗੇ ਸਟਾਲ ਤੇ ਨਾਰੀਅਲ, ਜੁੱਤੇ ਤੇ ਹੋਰ ਸਮਾਨ ਵੇਚਣ ਵਾਲੀਆਂ ਗੱਡੀਆਂ ਨੂੰ ਹਟਾ ਦਿੱਤਾ।

Ad Position 21
No active advertisement
ਨਗਰ ਨਿਗਮ ਦੀ ਟੀਮ ਕਬਜ਼ੇ ਹਟਾਉਂਦੀ ਹੋਈ। ਤਸਵੀਰ : ਨਿਮਰ 18-10-2026
ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸ਼ਹਿਰ ਦੀਆਂ ਸੜਕਾਂ ਨੂੰ ਕਬਜ਼ੇ ਤੋਂ ਮੁਕਤ ਕਰਨ ਤੇ ਸੁਚਾਰੂ ਆਵਾਜਾਈ ਪ੍ਰਣਾਲੀ ਬਣਾਈ ਰੱਖਣ ਲਈ ਨਗਰ ਨਿਗਮ ਨੇ ਮਹਾਰਾਣਾ ਪ੍ਰਤਾਪ ਚੌਕ ਤੋਂ ਕਨ੍ਹਈਆ ਚੌਕ ਤੱਕ ਇਕ ਕਬਜ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੈਨੀਟੇਸ਼ਨ ਇੰਸਪੈਕਟਰ ਪ੍ਰਦੀਪ ਦਹੀਆ ਦੀ ਅਗਵਾਈ ਵਾਲੀ ਇਕ ਟੀਮ ਨੇ ਕਾਰਵਾਈ ਕੀਤੀ ਤੇ ਕਬਜ਼ੇ ਹਟਾਏ ਨਾਲ ਹੀ ਸੜਕ ਕਿਨਾਰੇ ਲੱਗੇ ਸਟਾਲ ਤੇ ਨਾਰੀਅਲ, ਜੁੱਤੇ ਤੇ ਹੋਰ ਸਮਾਨ ਵੇਚਣ ਵਾਲੀਆਂ ਗੱਡੀਆਂ ਨੂੰ ਹਟਾ ਦਿੱਤਾ। ਮੁਹਿੰਮ ਦੌਰਾਨ ਜਨਤਕ ਸੜਕਾਂ ਦੇ ਕਿਨਾਰਿਆਂ ‘ਤੇ ਸਾਮਾਨ ਰੱਖ ਕੇ ਬਣਾਏ ਗਏ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ ਗਈ। ਗਲੀਆਂ ਦੇ ਸਟਾਲ ਤੇ ਗੱਡੀਆਂ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ ਜਿਸ ਨਾਲ ਡਰਾਈਵਰਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਅਸੁਵਿਧਾ ਹੁੰਦੀ ਹੈ। ਨਗਰ ਨਿਗਮ ਦੀ ਟੀਮ ਨੇ ਸੜਕ ਦੇ ਕਿਨਾਰੇ ਤੋਂ ਕਬਜ਼ੇ ਹਟਾ ਕੇ ਸੜਕ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਬਾਜ਼ਾਰਾਂ ‘ਤੇ ਹੋਏ ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਸੜਕਾਂ ਤੇ ਫੁੱਟਪਾਥਾਂ ਨੂੰ ਕਬਜ਼ਿਆਂ ਤੋਂ ਮੁਕਤ ਰੱਖਣਾ ਤੇ ਜਨਤਾ ਨੂੰ ਆਉਣ-ਜਾਣ ਦੀਆਂ ਮੁਸ਼ਕਿਲਾਂ ਤੋਂ ਰਾਹਤ ਦੇਣਾ ਹੈ। ਚੀਫ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ ਨੇ ਦੁਕਾਨਦਾਰਾਂ, ਸਟਾਲ ਮਾਲਕਾਂ ਅਤੇ ਗਲੀ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਸੜਕਾਂ ਦੇ ਕਿਨਾਰੇ ਵਾਲੀਆਂ ਥਾਵਾਂ ‘ਤੇ ਕਬਜ਼ਾ ਨਾ ਕਰਨ। ਇਸ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ ਤੇ ਜਨਤਾ ਨੂੰ ਅਸੁਵਿਧਾ ਹੁੰਦੀ ਹੈ। ਸ਼ਹਿਰ ਨੂੰ ਵਿਵਸਥਾਪੂਰਨ ਅਤੇ ਕਬਜ਼ੇ ਮੁਕਤ ਰੱਖਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਪੀ.ਐਚ.ਸੀ. ਦੜ੍ਹਬਾ ਕਲਾਂ ਵਿਖੇ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਾਉਣ ਲਈ ਕੇਂਦਰ ’ਤੇ ਦਬਾਅ ਬਣਾਇਆ ਜਾਏਗਾ- ਕਾਲਕਾ
Ad Position 24