ਗੂਹਲਾ ਚੀਕਾ (ਕੈਥਲ), 18 ਅਕਤੂਬਰ (ਓ.ਪੀ. ਸੈਣੀ)- ਡੀ.ਸੀ. ਅਪਰਾਜਿਤਾ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਸਰਕਾਰੀ ਖਰੀਦ ਤੇ ਝੋਨੇ ਦੀ ਲਿਫਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਿਸਾਨਾਂ ਤੋਂ 392,462 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ, ਜਦੋਂ ਕਿ 2,68,070 ਮੀਟ੍ਰਿਕ ਟਨ ਚੁੱਕਿਆ ਗਿਆ ਹੈ। ਕੁੱਲ ਖਰੀਦ ਦਾ ਲਗਭਗ 68 ਪ੍ਰਤੀਸ਼ਤ ਚੁੱਕਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਮੰਡੀਆਂ ਵਿਚ ਸਿਰਫ਼ ਲਿਫਟਿੰਗ ਕਾਰਜ ਹੀ ਕੀਤੇ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿਚ ਕੋਈ ਮੁਸ਼ਕਲ ਨਾ ਆਵੇ। ਡੀ.ਸੀ. ਅਪਰਾਜਿਤਾ ਨੇ ਦੱਸਿਆ ਕਿ ਖਰੀਦ ਏਜੰਸੀਆਂ ਦੇ ਅਨੁਸਾਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ (ਡੀ.ਐਫ.ਐਸ.ਸੀ.) ਨੇ ਹੁਣ ਤੱਕ 191,651 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ ਜਿਸ ਵਿਚੋਂ 130,000 ਮੀਟ੍ਰਿਕ ਟਨ ਚੁੱਕਿਆ ਗਿਆ ਹੈ। ਇਸ ਤਰ੍ਹਾਂ ਵਿਭਾਗ ਦੁਆਰਾ ਖਰੀਦੇ ਗਏ ਝੋਨੇ ਦਾ ਲਗਭਗ 68 ਫ਼ੀਸਦੀ ਚੁੱਕਿਆ ਗਿਆ ਹੈ। ਇਸੇ ਤਰ੍ਹਾਂ ਹੈਫੇਡ ਨੇ 1,33,264 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ ਜਿਸ ਵਿਚੋਂ 89,025 ਮੀਟ੍ਰਿਕ ਟਨ ਚੁੱਕਿਆ ਗਿਆ ਹੈ। ਏਜੰਸੀ ਦੀ ਚੁੱਕਣ ਦੀ ਪ੍ਰਤੀਸ਼ਤਤਾ ਲਗਭਗ 67 ਹੈ। ਹਰਿਆਣਾ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 67,547 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ ਜਿਸ ਵਿਚੋਂ 49,045 ਮੀਟ੍ਰਿਕ ਟਨ ਚੁੱਕਿਆ ਗਿਆ ਹੈ। ਇਸ ਏਜੰਸੀ ਦੀ ਚੁੱਕਣ ਦੀ ਪ੍ਰਤੀਸ਼ਤਤਾ ਲਗਭਗ 73 ਹੈ। ਡੀ.ਸੀ. ਅਪਰਾਜਿਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀਆਂ ਫਸਲਾਂ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਾਰੀਆਂ ਸੰਬੰਧਿਤ ਖਰੀਦ ਏਜੰਸੀਆਂ ਦੇ ਅਧਿਕਾਰੀ ਤੇ ਨੋਡਲ ਅਧਿਕਾਰੀ ਇਸ ਕੰਮ ਵਿਚ ਲੱਗੇ ਹੋਏ ਹਨ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਵਿਕਰੀ ਦੌਰਾਨ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।