ਗੰਦੇ ਪਾਣੀ ਕਾਰਨ ਲੋਕ ਹੋਏ ਪ ੍ਰੇਸ਼ਾਨ
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਈਸਟ ਵਿਨੋਦ ਨਗਰ ਅਤੇ ਤਿਰਲੋਕਪੁਰੀ ਦੇ ‘ਜੇ’ ਬਲਾਕ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਈਸਟ ਵਿਨੋਦ ਨਗਰ ਅਤੇ ਤਿਰਲੋਕਪੁਰੀ ਦੇ ‘ਜੇ’ ਬਲਾਕ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਦੇ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਬਹੁਤ ਹੀ ਘੱਟ ਸਮੇਂ ਲਈ ਪਾਣੀ ਆਉਂਦਾ ਹੈ। ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਪਾਣੀ ਸ਼ੁਰੂ ਵਿਚ ਟੂਟੀਆਂ ਵਿਚੋਂ ਆਉਂਦਾ ਹੈ, ਉਹ ਬਹੁਤ ਗੰਦਾ ਅਤੇ ਬਦਬੂਦਾਰ ਹੈ, ਜੋ ਕਿ ਸੀਵਰ ਦਾ ਪਾਣੀ ਲਗਦਾ ਹੈ। ਇਸ ਮਾਮਲੇ ਪ੍ਰਤੀ ਲੋਕਾਂ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਕੋਈ ਵੀ ਹੱਲ ਨਹੀਂ ਨਿਕਲ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਜਲ ਵਿਭਾਗ ਨੇ ਦੱਸਿਆ ਹੈ ਕਿ ਗਲੀ ਦੀ ਉੱਚਾਈ ਆਸਪਾਸ ਦੇ ਇਲਾਕਿਆਂ ਦੇ ਮੁਕਾਬਲੇ ਥੋੜ੍ਹੀ ਉੱਚੀ ਹੈ, ਜਿਸ ਕਾਰਨ ਪਾਣੀ ਦੇਰ ਨਾਲ ਪੁੱਜਦਾ ਹੈ। ਵਰਨਣਯੋਗ ਹੈ ਕਿ ਸਾਫ਼-ਸੁਥਰਾ ਪਾਣੀ ਨਾ ਮਿਲਣ ’ਤੇ ਲੋਕਾਂ ਨੂੰ ਬਾਹਰੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਬਾਜ਼ਾਰੋਂ ਖਰੀਦ ਕੇ ਪਾਣੀ ਲਿਆਉਣਾ ਪੈਂਦਾ ਹੈ।