18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਕ ਕਾਰਡ ਬਣਾਉਣ ਲਈ ਔਰਤਾਂ ਹੋ ਰਹੀਆਂ ਪ੍ਰੇਸ਼ਾਨ, ਕੇਂਦਰਾਂ ’ਚ ਲੱਗ ਰਹੀਆਂ ਲੰਮੀਆਂ ਕਤਾਰਾਂ

ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਡੀ.

Ad Position 21
No active advertisement
ਅਜੀਤ ਡੈਸਕ 19-10-2026
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਡੀ.ਟੀ.ਸੀ. ਦੀਆਂ ਬੱਸਾਂ ਵਿਚ ਮੁਫ਼ਤ ਯਾਤਰਾ ਕਰਨ ਲਈ ਪਿੰਕ ਕਾਰਡ ਪਿਛਲੇ ਦਿਨਾਂ ਤੋਂ ਲਾਗੂ ਹੋ ਗਿਆ ਹੈ। ਜਿਨ੍ਹਾਂ ਔਰਤਾਂ ਕੋਲ ਪਿੰਕ ਕਾਰਡ ਨਹੀਂ ਹੈ ਉਨ੍ਹਾਂ ਨੂੰ ਸਫ਼ਰ ਕਰਨ ਲਈ ਟਿਕਟ ਖਰੀਦਣਾ ਪੈ ਰਿਹਾ ਹੈ। ਇਸ ਸਹੂਲਤ ਨੂੰ ਲੈਣ ਲਈ ਪਿੰਕ ਕਾਰਡ ਬਣਾਉਣ ਵਾਲੇ ਕੇਂਦਰਾਂ ’ਤੇ ਔਰਤਾਂ ਦੀ ਬਹੁਤ ਭੀੜ ਹੋ ਰਹੀ ਹੈ ਅਤੇ ਸਵੇਰੇ ਹੀ ਇਨ੍ਹਾਂ ਸੈਂਟਰਾਂ ’ਤੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਔਰਤਾਂ ਨੂੰ ਘੰਟਿਆਂਬੱਧੀ ਕਤਾਰਾਂ ਵਿਚ ਲੱਗਣ ’ਤੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਹਸਨਪੁਰ ਕੇਂਦਰ ’ਤੇ ਟੋਕਨ ਵੰਡੇ ਜਾ ਰਹੇ ਹਨ ਤਾਂ ਕਿ ਅਸਾਨੀ ਨਾਲ ਪਿੰਕ ਕਾਰਡ ਬਣਾਏ ਜਾ ਸਕਣ। ਇੰਨੀ ਗਿਣਤੀ ਵਿਚ ਪਿੰਕ ਕਾਰਡ ਬਣਨ ’ਤੇ ਸਰਵਰ ਵੀ ਠੱਪ ਹੋ ਰਹੇ ਹਨ, ਜਿਸ ਕਾਰਨ ਹੋਰ ਵੀ ਪ੍ਰੇਸ਼ਾਨੀ ਦਾ ਕਰਮਚਾਰੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਔਰਤਾਂ ਦਾ ਹੋਰ ਵੀ ਗੁੱਸਾ ਵਧਦਾ ਜਾ ਰਿਹਾ ਹੈ। ਕਈ ਔਰਤਾਂ ਦਾ ਕਹਿਣਾ ਹੈ ਕਿ ਉਹ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀ ਕਰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਛੁੱਟੀ ਨਹੀਂ ਮਿਲਦੀ।
Ad Position 22
No active advertisement
ਪਿਛਲੀ ਖ਼ਬਰ ਸਿਰਸਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 38.5 ਲੱਖ ਰੁਪਏ ਦੀ ਜਾਇਦਾਦ ਜ਼ਬਤ ਅਗਲੀ ਖ਼ਬਰ ਗੰਦੇ ਪਾਣੀ ਕਾਰਨ ਲੋਕ ਹੋਏ ਪ ੍ਰੇਸ਼ਾਨ
Ad Position 24