26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੁਲਿਸ ਨੇ ਚੋਰ ਤੋਂ ਚਾਰ ਗੈਸ ਸਿਲੰਡਰ ਕੀਤੇ ਬਰਾਮਦ

ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੁਆਰਕਾ ਜ਼ਿਲ੍ਹੇ ਦੇ ਐਂਟੀ ਜੇਲ੍ਹ ਬੇਲ ਐਂਡ ਪ੍ਰੋਕਲੇਮਡ ਓਫੈਂਡਰਜ਼ ਸੈੱਲ ਨੇ ਇਕ ਸਰਗਰਮ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਚਾਰ ਚੋਰੀ ਕੀਤੇ ਗਏ ਗੈਸ ਸਿਲੰਡਰ ਅਤੇ ਚੋਰੀਆਂ ਕਰਨ ਲਈ ਵਰਤੀ ਗਈ ਸਕੂਟਰੀ ਬਰਾਮਦ ਕੀਤੀ ਹੈ।

Ad Position 21
No active advertisement
ਪੁਲਿਸ ਵਲੋਂ ਫੜਿਆ ਗਿਆ ਚੋਰ ਅਤੇ ਬਰਾਮਦ ਕੀਤੇ ਗੈਸ ਸਿਲੰਡਰ। 27-10-2026
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੁਆਰਕਾ ਜ਼ਿਲ੍ਹੇ ਦੇ ਐਂਟੀ ਜੇਲ੍ਹ ਬੇਲ ਐਂਡ ਪ੍ਰੋਕਲੇਮਡ ਓਫੈਂਡਰਜ਼ ਸੈੱਲ ਨੇ ਇਕ ਸਰਗਰਮ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਚਾਰ ਚੋਰੀ ਕੀਤੇ ਗਏ ਗੈਸ ਸਿਲੰਡਰ ਅਤੇ ਚੋਰੀਆਂ ਕਰਨ ਲਈ ਵਰਤੀ ਗਈ ਸਕੂਟਰੀ ਬਰਾਮਦ ਕੀਤੀ ਹੈ। ਇਸ ਚੋਰ ਦਾ ਨਾਂਅ ਦੀਪਕ ਉਰਫ਼ ਦੀਪੂ (34) ਹੈ ਅਤੇ ਇਹ ਦਿੱਲੀ ਦੇ ਨਿਹਾਲ ਵਿਹਾਰ ਦਾ ਰਹਿਣ ਵਾਲਾ ਹੈ। ਇਸ ਚੋਰ ਦਾ ਪੁਰਾਣਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਇਹ 20 ਚੋਰੀ ਦੇ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਗੈਸ ਸਿਲੰਡਰਾਂ ਦੀ ਚੋਰੀ ਦੇ ਮਾਮਲੇ ਪੁਲਿਸ ਕੋਲ ਕਈ ਦਰਜ ਹੋਏ ਸਨ, ਜਿਸ ਕਰਕੇ ਇਨ੍ਹਾਂ ਮਾਮਲਿਆਂ ਪ੍ਰਤੀ ਇਕ ਟੀਮ ਬਣਾਈ ਗਈ। ਇਸ ਟੀਮ ਨੇ ਘਟਨਾ ਵਾਲੀਆਂ ਥਾਵਾਂ ’ਤੇ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਵੇਖੀ ਅਤੇ ਨਾਲ ਹੀ ਗੁਪਤ ਮੁਖ਼ਬਰਾਂ ਨੂੰ ਪੁਲਿਸ ਨੇ ਸਰਗਰਮ ਕੀਤਾ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖੀ ਗਈ। ਅਖ਼ੀਰ ਪੁਲਿਸ ਨੇ ਦੀਪਕ ਨਾਂਅ ਦੇ ਵਿਅਕਤੀ ਦੀ ਪਹਿਚਾਣ ਕਰਕੇ ਜਦੋਂ ਉਸ ਤੋਂ ਪੁੱਛ ਪੜਤਾਲ ਕੀਤੀ ਤਾਂ ਉਸ ਕੋਲੋਂ ਚੋਰੀ ਕੀਤੇ ਚਾਰ ਗੈਸ ਸਿਲੰਡਰ ਫੜੇ। ਪੁਲਿਸ ਨੇ ਇਸ ’ਤੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੈਰਾਥਨ ਕਰਵਾਈ ਅਗਲੀ ਖ਼ਬਰ 27-10-2026
Ad Position 24