ਪੁਲਿਸ ਵਲੋਂ ਫੜੇ ਚੋਰ ਅਤੇ ਜ਼ਬਤ ਕੀਤਾ ਸਾਮਾਨ।
ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਸਮੇਂਪੁਰ ਬਾਦਲੀ ਦੀ ਪੁਲਿਸ ਨੇ ਇਕ ਅੰਤਰਰਾਜੀ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਬੈਟਰੀਆਂ ਅਤੇ ਹੋਰ ਚੋਰੀਆਂ ਕਰਦੇ ਸਨ।
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਸਮੇਂਪੁਰ ਬਾਦਲੀ ਦੀ ਪੁਲਿਸ ਨੇ ਇਕ ਅੰਤਰਰਾਜੀ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਬੈਟਰੀਆਂ ਅਤੇ ਹੋਰ ਚੋਰੀਆਂ ਕਰਦੇ ਸਨ। ਗਰੋਹ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਚੋਰੀ ਦੇ 14 ਮਾਮਲੇ ਸੁਲਝੇ ਹਨ ਜੋ ਕਿ ਵੱਖ-ਵੱਖ ਥਾਣਿਆਂ ਵਿਚ ਦਰਜ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 20 ਚੋਰੀ ਕੀਤੀਆਂ ਗੱਡੀਆਂ ਦੀਆਂ ਬੈਟਰੀਆਂ, ਸਕੂਟਰੀਆਂ, ਸੰਦਾਂ ਦਾ ਭਰਿਆ ਬੈਗ ਬਰਾਮਦ ਕੀਤਾ ਹੈ। ਇਸ ਗਰੋਹ ਦੇ ਮੈਂਬਰਾਂ ਦੇ ਨਾਂਅ ਪ੍ਰਸ਼ਾਂਤ ਝਾਅ (19) ਨਿਵਾਸੀ ਦੁਆਰਕਾ ਮੋੜ ਦਿੱਲੀ, ਆਰੀਅਨ ਵਧਵਾ ਉਰਫ ਰੋਨੀ (20) ਨਿਵਾਸੀ ਰੋਹਿਣੀ ਦਿੱਲੀ, ਪੰਕਜ ਉਰਫ ਦੇਵ ਅਨੰਦ (26) ਲੋਨੀ ਗਾਜ਼ੀਆਬਾਦ, ਦੀਪਕ (28) ਗਾਜ਼ੀਆਬਾਦ ਦਿੱਲੀ ਅਤੇ ਜਤਿਨ (20) ਬਾਦਲੀ ਦਿੱਲੀ ਹਨ। ਇਸ ਮਾਮਲੇ ਪ੍ਰਤੀ ਬਾਦਲੀ ਇਲਾਕੇ ਦੇ ਰਹਿਣ ਵਾਲੇ ਸ਼ਿਆਮ ਬਾਬੂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ ਸਕੂਟਰੀ ਵਿਚੋਂ ਬੈਟਰੀ ਦੀ ਚੋਰੀ ਹੋਈ ਹੈ। ਇਸ ਪ੍ਰਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਟੀਮ ਬਣਾ ਕੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ। ਜਿਸ ਵਿਚ ਦੋ ਵਿਆਕਤੀ ਸਕੂਟਰੀ ਵਿਚੋਂ ਬੈਟਰੀ ਦੀ ਚੋਰੀ ਕਰਦੇ ਵੇਖੇ ਗਏ। ਪੁਲਿਸ ਨੇ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਅਤੇ ਅਖੀਰ ਇਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਇਨ੍ਹਾਂ ਤੋਂ ਸਖ਼ਤਾਈ ਨਾਲ ਪੁੱਛ ਪੜਤਾਲ ਕੀਤੀ ਤਾਂ ਇਨ੍ਹਾਂ ਨੇ ਸਭ ਕੁਝ ਦੱਸ ਦਿੱਤਾ ਅਤੇ ਇਨ੍ਹਾਂ ਦੇ ਗਰੌਹ ਦੇ ਮੈਂਬਰਾਂ ਨੂੰ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।