26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰੂ ਕ੍ਰਿਪਾ ਨਿਵਾਸ ਦੇ ਉਦਘਾਟਨ ਮੌਕੇ ਮੀਤ ਪ੍ਰਧਾਨ ਸੁਮਨ ਸੈਣੀ ਵਲੋਂ 21 ਲੱਖ ਦਾਨ ਦੇਣ ਦਾ ਐਲਾਨ

ਯਮੁਨਾਨਗਰ, 26 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਰਤੌਲੀ ਰੋਡ ‘ਤੇ 40ਵੇਂ ਗੁਰੂ ਕ੍ਰਿਪਾ ਨਿਵਾਸ ਦੇ ਉਦਘਾਟਨ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਬਾਲ ਭਲਾਈ ਪ੍ਰੀਸ਼ਦ ਹਰਿਆਣਾ ਦੀ ਮੀਤ ਪ੍ਰਧਾਨ ਸੁਮਨ ਸੈਣੀ (ਪਤਨੀ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ) ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਮਾਰਤ ਦਾ ਰਸਮੀ ਉਦਘਾਟਨ ਕੀਤਾ।

Ad Position 21
No active advertisement
ਗੁਰੂ ਕ੍ਰਿਪਾ ਨਿਵਾਸ ਦੇ ਉਦਘਾਟਨ ਮੌਕੇ ਮੀਤ ਪ੍ਰਧਾਨ ਸੁਮਨ ਸੈਣੀ ਇਕੱਠ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਨਿਮਰ 27-10-2026
ਯਮੁਨਾਨਗਰ, 26 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਰਤੌਲੀ ਰੋਡ ‘ਤੇ 40ਵੇਂ ਗੁਰੂ ਕ੍ਰਿਪਾ ਨਿਵਾਸ ਦੇ ਉਦਘਾਟਨ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਬਾਲ ਭਲਾਈ ਪ੍ਰੀਸ਼ਦ ਹਰਿਆਣਾ ਦੀ ਮੀਤ ਪ੍ਰਧਾਨ ਸੁਮਨ ਸੈਣੀ (ਪਤਨੀ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ) ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਮਾਰਤ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਪ ਪ੍ਰਧਾਨ ਸੁਮਨ ਸੈਣੀ ਨੇ 21 ਲੱਖ ਦਾਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਅਧਿਕਾਰੀ ਅਤੇ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਮੌਜੂਦ ਸਨ। ਇਸ ਮੌਕੇ ਪ੍ਰਬੰਧਕ ਸੰਤ ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਨਿਵਾਸ ਦੀ ਉਸਾਰੀ ਲਗਾਤਾਰ ਜਾਰੀ ਹੈ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ‘ਸਬਕਾ ਸਾਥ ਸਬਕਾ ਪ੍ਰਯਾਸ’ ਪਹਿਲਕਦਮੀ ਦੇ ਹਿੱਸੇ ਵਜੋਂ ਗੁਰੂ ਕ੍ਰਿਪਾ ਨਿਵਾਸ ਹੁੰਡਵਾਲਾ ਦੇ ਨਿਵਾਸੀ ਪਵਨ ਦੇ ਪਰਿਵਾਰ ਨੂੰ ਉਪਲੱਬਧ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਕ੍ਰਿਪਾ ਨਿਵਾਸ ‘ਤੇ ਲਗਭਗ 8 ਤੋਂ 10 ਲੱਖ ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਕੰਸਾਪੁਰ, ਮਿਲਖਸੁਖੀ, ਲਾਲ ਛਪਾਰ, ਮੁਸਤਫਾਬਾਦ, ਕੋਤਰਖਾਨਾ, ਜੁੱਡਾ, ਮੁਸਿੰਬਲ, ਅੰਬਾਲਾ ਛਾਉਣੀ, ਮਾਜਰੀ ਪ੍ਰਿਥੀਕੀ, ਮਿਲਕ ਮਾਜਰਾ, ਸਰਾਂਵਾ, ਸਿਰਸਾ, ਭਉਲੀ, ਪੱਤਰੀ ਮੁਹੱਲਾ, ਛੋਟੀ ਲਾਈਨ, ਮੋਗਾ ਭਿੰਡਰਕਲਾਂ, ਨਨਪੁਰਾ, ਬਸੰਤਪੁਰਾ, ਪੰਜਾਬ, ਬਸੰਤੀਪੁਰਾ, ਸਮੀਪਰਾਣਾ ਆਦਿ ਵਿਚ ਬਣ ਚੁੱਕੇ ਹਨ। ਇਸ ਮੌਕੇ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ, ਸੂਬਾ ਪ੍ਰਧਾਨ ਰਿਚਾ ਪਾਹਵਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਮੇਸ਼ ਚੰਦ ਠਸਕਾ, ਮਾਰਕੀਟ ਕਮੇਟੀ ਚੇਅਰਮੈਨ ਵਿਪੁਲ ਗਰਗ, ਸਾਬਕਾ ਚੇਅਰਮੈਨ ਰਾਮ ਨਿਵਾਸ ਗਰਗ, ਸਾਬਕਾ ਚੇਅਰਪਰਸਨ ਰੋਜ਼ੀ ਮਲਿਕ ਆਨੰਦ, ਜਨਰਲ ਸਕੱਤਰ ਭਾਜਪਾ ਨਰਿੰਦਰ ਰਾਣਾ ਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 1984 ਸਿੱਖ ਨਸਲਕੁਸ਼ੀ ਦੀ ਯਾਦ ’ਚ ਕਰਵਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਪੁਲਿਸ ਵਲੋਂ ਫੜੇ ਚੋਰ ਅਤੇ ਜ਼ਬਤ ਕੀਤਾ ਸਾਮਾਨ। ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦ...
Ad Position 24