1984 ਸਿੱਖ ਨਸਲਕੁਸ਼ੀ ਦੀ ਯਾਦ ’ਚ ਕਰਵਾਇਆ ਵਿਸ਼ੇਸ਼ ਸੈਮੀਨਾਰ
ਨਵੀਂ ਦਿੱਲੀ, 26 ਅਕਤੂਬਰ(ਜਗਤਾਰ ਸਿੰਘ)- ਦਿੱਲੀ ਸਮੇਤ ਦੇਸ਼ ਦੇ ਹੋਰਨਾ ਸੂਬਿਆਂ ’ਚ ਹੋਈ ਸਿੱਖ ਵਿਰੋਧੀ ਹਿੰਸਾ ਵਿਚ ਜਾਨ ਗਵਾਉਣ ਵਾਲਿਆਂ ਦੀ ਯਾਦ ਵਿਚ ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵਿਚ ‘1984 ਸਿੱਖ ਨਸਲਕੁਸ਼ੀ ਯਾਦਗਾਰੀ ਸੈਮੀਨਾਰ’ ਕਰਾਇਆ ਗਿਆ ਜਿਸ ਵਿਚ ਉੱਘੇ ਸਿਵਲ ਸੇਵਕਾਂ, ਸੀਨੀਅਰ ਪੱਤਰਕਾਰਾਂ, ਵਕੀਲਾਂ, ਸਮਾਜਿਕ ਕਾਰਕੁਨਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪੰਜਾਬੀ ਵਿਭਾਗ ਦੇ ਪ੍ਰੋ.
ਸ
ਸੈਮੀਨਾਰ ਵਿਚ ਹਾਜ਼ਰ ਪਟੀਸ਼ਨਰ ਤੇ ਐਡਵੋਕੇਟ ਗੁਰਲਾਡ ਸਿੰਘ ਕਾਹਲੋਂ, ਪ੍ਰੋ. ਰਵਿੰਦਰ ਸਿੰਘ, ਐਚ.ਪੀ.ਐਸ. ਸਰਾਂ, ਸ਼ਿਵ ਸਹਾਏ, ਰਾਕੇਸ਼ ਰਿਖੀ ਤੇ ਹੋਰ। ਅਜੀਤ ਤਸਵੀਰ
27-10-2026
ਨਵੀਂ ਦਿੱਲੀ, 26 ਅਕਤੂਬਰ(ਜਗਤਾਰ ਸਿੰਘ)- ਦਿੱਲੀ ਸਮੇਤ ਦੇਸ਼ ਦੇ ਹੋਰਨਾ ਸੂਬਿਆਂ ’ਚ ਹੋਈ ਸਿੱਖ ਵਿਰੋਧੀ ਹਿੰਸਾ ਵਿਚ ਜਾਨ ਗਵਾਉਣ ਵਾਲਿਆਂ ਦੀ ਯਾਦ ਵਿਚ ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵਿਚ ‘1984 ਸਿੱਖ ਨਸਲਕੁਸ਼ੀ ਯਾਦਗਾਰੀ ਸੈਮੀਨਾਰ’ ਕਰਾਇਆ ਗਿਆ ਜਿਸ ਵਿਚ ਉੱਘੇ ਸਿਵਲ ਸੇਵਕਾਂ, ਸੀਨੀਅਰ ਪੱਤਰਕਾਰਾਂ, ਵਕੀਲਾਂ, ਸਮਾਜਿਕ ਕਾਰਕੁਨਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪੰਜਾਬੀ ਵਿਭਾਗ ਦੇ ਪ੍ਰੋ.ਰਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 1984 ਦੀ ਨਸਲਕੁਸ਼ੀ ਨੂੰ ਹਿੰਦੂ-ਸਿੱਖ ਦੰਗੇ ਕਹਿ ਕੇ ਸਿਆਸੀ ਲਾਹਾ ਲਿਆ। ਉਨ੍ਹਾਂ ਕਿਹਾ ਕਿ ਦੰਗੇ ਹਮੇਸ਼ਾ ਦੋ-ਪਾਸੜ ਹੁੰਦੇ ਹਨ ਪਰ ਇਹ ਇਕਪਾਸੜ ਨਸਲਕੁਸ਼ੀ ਸੀ। ਉਨ੍ਹਾਂ ਕਿਹਾ ਕਿਹਾ ਕਿ ਅਸਲ ਇਨਸਾਫ਼ ਤਦ ਹੀ ਮਿਲ ਸਕਦਾ ਹੈ ਜੇਕਰ ਭਾਰਤ ਸਰਕਾਰ ਵੱਲੋਂ ਇਸ ਦੁਖਾਂਤ ਨੂੰ ਅਧਿਕਾਰਤ ਤੌਰ ‘ਤੇ ਉਸ ਸਮੇਂ ਦੀ ਸਰਕਾਰ ਵੱਲੋਂ ਕੀਤੀ ਗਈ ‘ਨਸਲਕੁਸ਼ੀ’ ਵਜੋਂ ਸਵੀਕਾਰ ਕੀਤਾ ਜਾਵੇ। 1984 ਸਿੱਖ ਨਸਲਕੁਸ਼ੀ ਦੇ ਮਾਮਲਿਆਂ ਦੀ ਸੁਪਰੀਮ ਕੋਰਟ ਵਿਚ ਲੜਾਈ ਲੜ ਰਹੇ ਪਟੀਸ਼ਨਰ ਤੇ ਐਡਵੋਕੇਟ ਗੁਰਲਾਡ ਸਿੰਘ ਕਾਹਲੋਂ ਨੇ ਕਿਹਾ ਕਿ 1984 ਨੂੰ ਯਾਦ ਕਰਕੇ ਹਰ ਸਿੱਖ ਦੇ ਮਨ ਵਿਚ ਭਾਰੀ ਪੀੜ ਉਠਦੀ ਹੈ। ਮੁਗ਼ਲ ਤਾਂ ਬੇਗਾਨੇ ਸੀ ਤਾਂ ਉਨ੍ਹਾਂ ਦੀ ਨਫ਼ਰਤ ਸਮਝ ਆਉਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਦੇਸ਼ ਵਿਚ 1984 ਵਿਚ ਆਪਣਿਆਂ ਨੇ ਹੀ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ। ਕਾਹਲੋਂ ਨੇ ਲੋਕਾਂ ਨੂੰ ਪੀੜਤਾਂ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ “ਇੱਕ ਦੀਵਾ, ਇੱਕ ਨਵੰਬਰ” ਮੁਹਿੰਮ ਤਹਿਤ ਦੀਵਾ ਜਗਾਉਣ ਦੀ ਅਪੀਲ ਵੀ ਕੀਤੀ। ਸੈਮੀਨਾਰ ਦੌਰਾਨ ਹਿੰਸਾ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਕਈ ਨਾਗਰਿਕਾਂ ਦਾ ਸਨਮਾਨ ਵੀ ਕੀਤਾ ਗਿਆ। ਸਾਬਕਾ ਆਈ.ਏ.ਐੱਸ. ਅਧਿਕਾਰੀ ਐੱਚ. ਪੀ. ਐੱਸ. ਸਰਾਓ ਨੇ 1984 ਦੀ ਹਿੰਸਾ ਦੀ ਤੁਲਨਾ 1938 ਵਿਚ ਨਾਜ਼ੀਆਂ ਵੱਲੋਂ ਯਹੂਦੀਆਂ ਵਿਰੁੱਧ ਕੀਤੀ ਗਈ ਹਿੰਸਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ‘ਕਾਤਲ ਸਿੱਖ’, ‘ਬੈਕਲੈਸ਼ ਤੇ “ਖ਼ੂਨ ਦਾ ਬਦਲਾ ਖ਼ੂਨ” ਵਰਗੇ ਭੜਕਾਊ ਸ਼ਬਦਾਂ ਦੀ ਵਰਤੋਂ ਇਹ ਸਪਸ਼ਟ ਕਰਦੀ ਹੈ ਕਿ ਹਿੰਸਾ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ ।