29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਿਨਾਂ ਲਾਇਸੈਂਸ ਘਰ ’ਚ ਰੱਖੇ ਪਟਾਕਿਆਂ ਦੇ 16 ਡੱਬੇ ਪੁਲਿਸ ਵਲੋਂ ਜ਼ਬਤ

ਸਿਰਸਾ, 28 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਬਿਨਾਂ ਲਾਈਸੈਂਸ ਘਰ ’ਚ ਰੱਖ ਪਟਾਕਿਆਂ ਦੇ 16 ਡੱਬੇ ਜ਼ਬਤ ਕੀਤੇ ਹਨ। ਸੀ.

Ad Position 21
No active advertisement
ਅਜੀਤ ਡੈਸਕ 29-10-2026
ਸਿਰਸਾ, 28 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਬਿਨਾਂ ਲਾਈਸੈਂਸ ਘਰ ’ਚ ਰੱਖ ਪਟਾਕਿਆਂ ਦੇ 16 ਡੱਬੇ ਜ਼ਬਤ ਕੀਤੇ ਹਨ। ਸੀ. ਆਈ. ਏ. ਦੀ ਇੱਕ ਟੀਮ ਨੇ ਸਿਰਸਾ ਦੇ ਏ-ਬਲਾਕ ਵਿੱਚ ਇੱਕ ਪੁਰਾਣੇ ਘਰ ’ਤੇ ਛਾਪਾ ਮਾਰਿਆ ਤੇ ਪਟਾਕਿਆਂ ਦੇ 16 ਵੱਡੇ ਡੱਬੇ ਬਰਾਮਦ ਕੀਤੇ। ਪੁਲਿਸ ਨੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਵਿਰੁੱਧ ਵਿਸਫੋਟਕ ਐਕਟ ਸਮੇਤ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਦੀ ਇੱਕ ਟੀਮ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ’ਚ ਗੈਰ-ਕਾਨੂੰਨੀ ਤੌਰ ’ਤੇ ਪਟਾਕਿਆਂ ਦਾ ਸਟਾਕ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੌਰਭ ਪੁੱਤਰ ਕ੍ਰਿਸ਼ਨ ਲਾਲ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਾਰਾਇਣਗੜ੍ਹ ਦੇ ਸਰਕਾਰੀ ਕਾਲਜ ’ਚ ਦੀਵਾਲੀ ਮੇਲਾ ਲਗਾਇਆ ਅਗਲੀ ਖ਼ਬਰ ਅੱਜ ਤੋਂ ਹਰੇ ਪਟਾਕੇ ਵੇਚਣ ਲਈ ਅਸਥਾਈ ਲਾਇਸੈਂਸ ਲਈ ਅਰਜ਼ੀ ਦਿਓ- ਉਪ-ਮੰਡਲ ਮੈਜਿਸਟ੍ਰੇਟ
Ad Position 24