03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦੀਵਾਲੀ ਤੋਂ ਪਹਿਲਾਂ ਦਿੱਲੀ-ਐਨ.ਸੀ.ਆਰ. ਵਿਚ ਪ੍ਰਦੂਸ਼ਣ ਨੇ ਚਿੰਤਾ ਵਧਾਈ

ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਅਤੇ ਐਨ.

Ad Position 21
No active advertisement
ਅਜੀਤ ਡੈਸਕ 04-11-2026
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਅਤੇ ਐਨ.ਸੀ.ਆਰ. ਵਿਚ ਪ੍ਰਦੂਸ਼ਨ ਨੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਨ ਦੇ ਨਾਲ ਉਨ੍ਹਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦਿੱਲੀ ਅਤੇ ਨਜ਼ਦੀਕ ਦੇ ਸ਼ਹਿਰਾਂ ਦੀ ਹਵਾ ਖ਼ਰਾਬ ਹੈ। ਕਈ ਇਲਾਕਿਆਂ ਵਿਚ ਏ.ਕਿਊ.ਆਈ. 400 ਤੋਂ ਪਾਰ ਹੋ ਚੁੱਕਾ ਹੈ। ਅੱਜ ਸਵੇਰੇ 8 ਵਜੇ ਦਿੱਲੀ ਦਾ ਕੁਝ ਏ.ਕਿਊ.ਆਈ. 451 ਤੱਕ ਪੁੱਜ ਚੁੱਕਾ ਹੈ। ਇਸ ਦੇ ਨਾਲ ਹੋਰ ਚਿੰਤਾ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਨਿਰੰਤਰਣ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਦਿੱਲੀ ਦੇ ਕਈ ਨਿਗਰਾਨੀ ਕੇਂਦਰਾਂ ’ਤੇ ਏ.ਕਿਊ.ਆਈ. ਦਾ ਪੱਧਰ ਗੰਭੀਰ ਸ਼੍ਰੇਣੀ ਵਿਚ ਦਰਜ ਕੀਤਾ ਗਿਆ ਹੈ। ਰੋਹਿਣੀ ਇਲਾਕੇ ਵਿਚ ਸੀ.ਪੀ.ਸੀ.ਬੀ. ਦੇ ਅਨੁਸਾਰ ਏ.ਕਿਊ.ਆਈ. 429 ਦਰਜ ਕੀਤਾ ਗਿਆ, ਪੰਜਾਬੀ ਬਾਗ ਵਿਖੇ 424 ਅਤੇ ਬਵਾਨਾ ਦੇ ਵਿਚ 408 ਰਿਹਾ ਹੈ। ਹੋਰ ਕਈ ਥਾਵਾਂ ’ਤੇ ਪ੍ਰਦੂਸ਼ਣ ਦਾ ਪੱਧਰ ਖ਼ਰਾਬ ਸ਼੍ਰੇਣੀ ਵਿਚ ਪਾਇਆ ਹੈ। ਪੜਪੜਗੰਜ ਵਿਚ ਏ.ਕਿਊ.ਆਈ. 374 ਆਈ.ਟੀਮ.ਓ. ਵਿਖੇ 373, ਔਖਲਾ ਫੇਜ਼-2 ਵਿਚ 352, ਚਾਂਦਨੀ ਚੌਕ ਵਿਚ 352, ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 355 ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ 328 ਰਿਹਾ ਹੈ। ਦਿੱਲੀ ਵਿਚ ਏ.ਕਿਊ.ਆਈ. ਦੇ 300 ਦੇ ਪਾਰ ਜਾਣ ਦੇ ਬਾਅਦ ਗਰੇਪ-2 ਦੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਯੂ.ਪੀ.ਐਸ.ਸੀ. ਨੇ ਮਨਾਇਆ ਸ਼ਤਾਬਦੀ ਸਥਾਪਨਾ ਦਿਵਸ ਅਗਲੀ ਖ਼ਬਰ 04-11-2026
Ad Position 24