18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਹਲਫ਼ਨਾਮੇ ਦੀ ਤਸਦੀਕ ਨੂੰ ਲੈ ਕੇ ਕਾਂਗਰਸੀ ਆਗੂ ਇੰਦਰ ਜੈਨ ਅਤੇ ਨਾਇਬ ਤਹਿਸੀਲਦਾਰ ਵਿਚਾਲੇ ਵਿਵਾਦ

ਡੱਬਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)-ਇੱਥੇ ਤਹਿਸੀਲ ਵਿੱਚ ਹਲਫ਼ਨਾਮੇ ਦੀ ਤਸਦੀਕ ਕਰਵਾਉਣ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਅਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਸਕੱਤਰ ਇੰਦਰ ਜੈਨ ਤੇ ਨਾਇਬ ਤਹਿਸੀਲਦਾਰ ਦਿਵਿਆਂਸ਼ੂ ਮਿੱਤਲ ਵਿਚਾਲੇ ਵਿਵਾਦ ਭਖ ਪਿਆ ਹੈ। ਇੰਦਰ ਜੈਨ ਨੇ ਨਾਇਬ ਤਹਿਸੀਲਦਾਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦੇਣ ਦੇ ਦੋਸ਼ ਲਾਏ ਹਨ।

Ad Position 21
No active advertisement
ਅਜੀਤ ਡੈਸਕ 19-11-2026
ਡੱਬਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)-ਇੱਥੇ ਤਹਿਸੀਲ ਵਿੱਚ ਹਲਫ਼ਨਾਮੇ ਦੀ ਤਸਦੀਕ ਕਰਵਾਉਣ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਅਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਸਕੱਤਰ ਇੰਦਰ ਜੈਨ ਤੇ ਨਾਇਬ ਤਹਿਸੀਲਦਾਰ ਦਿਵਿਆਂਸ਼ੂ ਮਿੱਤਲ ਵਿਚਾਲੇ ਵਿਵਾਦ ਭਖ ਪਿਆ ਹੈ। ਇੰਦਰ ਜੈਨ ਨੇ ਨਾਇਬ ਤਹਿਸੀਲਦਾਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦੇਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਨਾਇਬ ਤਹਿਸੀਲਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।ਇੰਦਰ ਜੈਨ ਨੇ ਇਸ ਸਬੰਧੀ ਮੁੱਖ ਮੰਤਰੀ ਹਰਿਆਣਾ, ਵਿੱਤ ਕਮਿਸ਼ਨਰ (ਮਾਲ) ਅਤੇ ਡਿਪਟੀ ਕਮਿਸ਼ਨਰ ਸਿਰਸਾ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਕਾਂਗਰਸੀ ਵਿਧਾਇਕਾਂ ਨੂੰ ਪੱਤਰ ਲਿਖ ਕੇ ਮਾਮਲਾ ਵਿਧਾਨ ਸਭਾ ਵਿੱਚ ਉਠਾਉਣ ਦੀ ਮੰਗ ਕੀਤੀ ਹੈ। ਜੈਨ ਦਾ ਦਾਅਵਾ ਹੈ ਕਿ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਅਤੇ ਗੋਕੁਲ ਸੇਤੀਆ ਨੇ ਮਾਮਲਾ ਵਿਧਾਨ ਸਭਾ ਵਿੱਚ ਚੁੱਕਣ ਦਾ ਭਰੋਸਾ ਦਿੱਤਾ ਹੈ। ਸ਼ਿਕਾਇਤ ਅਨੁਸਾਰ 11 ਨਵੰਬਰ ਨੂੰ ਦੁਪਹਿਰ ਕਰੀਬ 12 ਵਜੇ ਇੰਦਰ ਜੈਨ ਆਪਣੀ ਨੂੰਹ ਨਮਰਤਾ ਜੈਨ ਅਤੇ ਗਵਾਹਾਂ ਸਮੇਤ ਤਹਿਸੀਲ ਪੱਜੇ ਸਨ। ਉਨ੍ਹਾਂ ਹਲਫ਼ਨਾਮੇ ਦੀ ਤਸਦੀਕ ਕਰਵਾਉਣੀ ਸੀ, ਪਰ ਨਾਇਬ ਤਹਿਸੀਲਦਾਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਉਹ ਆਪਣੀ ਸ਼ਿਕਾਇਤ ਲੈ ਕੇ ਐੱਸਡੀਐੱਮ ਕੋਲ ਪੁੱਜੇ। ਇੰਦਰ ਜੈਨ ਦਾ ਕਹਿਣਾ ਹੈ ਕਿ ਐੱਸਡੀਐੱਮ ਨੇ ਹਲਫ਼ਨਾਮੇ ਦੇ ਤੱਥਾਂ ਦੀ ਪੁਸ਼ਟੀ ਲੰਬੀ (ਪੰਜਾਬ) ਦੇ ਨਾਇਬ ਤਹਿਸੀਲਦਾਰ ਤੋਂ ਕਰਵਾ ਕੇ ਲਿਆਉਣ ਲਈ ਕਿਹਾ। ਇੰਦਰ ਜੈਨ ਅਨੁਸਾਰ ਦੁਪਹਿਰ 12 ਵਜੇ ਤੋਂ ਸ਼ਾਮ 4:30 ਵਜੇ ਤੱਕ ਉਹ ਇਸ ਮਾਮਲੇ ਵਿੱਚ ਦਫ਼ਤਰਾਂ ਦੇ ਚੱਕਰ ਕੱਟਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਐੱਸਡੀਐੱਮ ਦਫ਼ਤਰ ਤੋਂ ਬਾਹਰ ਨਿਕਲਣ ਸਮੇਂ ਨਾਇਬ ਤਹਿਸੀਲਦਾਰ ਨੇ ਮੁੜ ਆਉਣ ‘ਤੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ। ਉਨ੍ਹਾਂ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕਰਵਾਉਣ ਅਤੇ ਸਬੰਧਤ ਅਧਿਕਾਰੀ ਖਿਲਾਫ਼ ਇੱਕ ਕਰੋੜ ਰੁਪਏ ਦੇ ਮਾਣਹਾਨੀ ਦੇ ਦਾਅਵੇ ਦੀ ਗੱਲ ਵੀ ਕਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੋਨੇ ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿਚ ਦੋ ਔਰਤਾਂ ਗ੍ਰਿਫ਼ਤਾਰ ਮੁਲਜ਼ਮ ਔਰਤਾਂ ਕੋਲੋਂ ਚੋਰੀ ਕੀਤੀਆਂ ਸੋਨੇ ਦੀਆਂ 3... ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ 57ਵਾਂ ਸਥਾਪਨਾ ਦਿਵਸ ਚਾਰ ਰੋਜ਼ਾ ਸਮਾਜਿਕ ਤੇ ਅਧਿਆਤਮਿਕ ਸਮਾਗਮਾਂ ਨਾਲ ਮਨਾਇਆ ਜਾਵੇਗਾ
Ad Position 24