25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਦਾ ਸਵਾਗਤ,ਪੰਥ ਤੇ ਪੰਜਾਬ ਨੂੰ ਵਿਕਾਸ ਅਤੇ ਸ਼ਾਂਤੀ ਦੀ ਹੈ ਲੋੜ-ਸਰਨਾ

ਨਵੀਂ ਦਿੱਲੀ,25 ਨਵੰਬਰ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਗੱਠਜੋੜ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਨੂੰ ਇੱਕ ਕੁਦਰਤੀ ਸਿਆਸੀ ਰਿਸ਼ਤਾ ਦੱਸਿਆ, ਜਿਸ ਦਾ ਸਾਂਝਾ ਸੰਕਲਪ ਪੰਜਾਬ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਬਚਾਉਣਾ ਅਤੇ ਸੂਬੇ ਨੂੰ ਤਰੱਕੀ ਤੇ ਖ਼ੁਸ਼ਹਾਲੀ ਦੇ ਰਾਹ ’ਤੇ ਲਿਜਾਣਾ ਹੈ।

Ad Position 21
No active advertisement
ਅਜੀਤ ਡੈਸਕ 26-11-2026
ਨਵੀਂ ਦਿੱਲੀ,25 ਨਵੰਬਰ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਗੱਠਜੋੜ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਨੂੰ ਇੱਕ ਕੁਦਰਤੀ ਸਿਆਸੀ ਰਿਸ਼ਤਾ ਦੱਸਿਆ, ਜਿਸ ਦਾ ਸਾਂਝਾ ਸੰਕਲਪ ਪੰਜਾਬ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਬਚਾਉਣਾ ਅਤੇ ਸੂਬੇ ਨੂੰ ਤਰੱਕੀ ਤੇ ਖ਼ੁਸ਼ਹਾਲੀ ਦੇ ਰਾਹ ’ਤੇ ਲਿਜਾਣਾ ਹੈ। ਸਰਨਾ ਨੇ ਕਿਹਾ ਕਿ ਇਹ ਨਵੀਂ ਸਾਂਝੇਦਾਰੀ ਪੰਜਾਬ ਨੂੰ ਅਜਿਹੇ ਸਮੇਂ ਸਪਸ਼ਟ ਦਿਸ਼ਾ ਦੇਵੇਗੀ ਜਦੋਂ ਸੂਬਾ ਗੰਭੀਰ ਸਮਾਜਿਕ ਅਤੇ ਆਰਥਿਕ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਰਿਸ਼ਤੇ ਦੀਆਂ ਜੜ੍ਹਾਂ ਇਤਿਹਾਸਕ ਹਨ ਅਤੇ ਇਸ ਗੱਠਜੋੜ ਨੇ ਪੰਜਾਬ ਵਿਚ ਸਿਆਸੀ ਸਥਿਰਤਾ ਅਤੇ ਫ਼ਿਰਕੂ ਸਦਭਾਵਨਾ ਕਾਇਮ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਰਨਾ ਨੇ ਕਾਂਗਰਸ ਅਤੇ ਆਪ ਪੱਖੀ ਧੜਿਆਂ ਨੂੰ ‘ਚਿੱਟੇ ਪੰਥਕ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਵਿਰਾਸਤ ਨੂੰ ਛੱਡਣ ਵਾਲਿਆਂ ਕੋਲ ਗੱਠਜੋੜ ’ਤੇ ਹਮਲਾ ਕਰਨ ਤੋਂ ਇਲਾਵਾ ਹੋਰ ਕੁਝ ਬਚਿਆ ਨਹੀਂ।ਸਰਨਾ ਨੇ ਕਿਹਾ ਕਿ ਪੰਜਾਬ ਨੂੰ ਸ਼ਾਂਤੀ, ਵਿਕਾਸ ਅਤੇ ਅਜਿਹੇ ਮਾਹੌਲ ਦੀ ਲੋੜ ਹੈ, ਜਿਸ ਵਿਚ ਲੋਕ ਭਰੋਸੇ ਨਾਲ ਅੱਗੇ ਵੱਧ ਸਕਣ। ਪੰਥ ਅਤੇ ਪੰਜਾਬ ਨੂੰ ਵਿਕਾਸ, ਤਰੱਕੀ ਤੇ ਸ਼ਾਂਤੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਲਮਖੇੜਾ ਦੇ ਰਾਸ਼ਨ ਡਿਪੂ ਦਾ ਰਾਸ਼ਨ ਔਢਾਂ ’ਚ ਵੰਡੇ ਜਾਣ ’ਤੇ ਪਿੰਡ ਵਾਸੀਆਂ ’ਚ ਰੋਸ ਅਗਲੀ ਖ਼ਬਰ ਚੰਦਰ ਵਿਹਾਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 6 ਨੂੰ -ਹਰਦੀਪ ਸਿੰਘ
Ad Position 24